Indian Army Day 2023: ਸ਼ੇਰ ਸ਼ਾਹ ਤੋਂ ਮੇਜਰ ਤੱਕ, ਇਹ ਫਿਲਮਾਂ ਭਾਰਤੀ ਫੌਜ ਦੇ ਜਜ਼ਬੇ ਨੂੰ ਕਰਦੀਆਂ ਨੇ ਸਲਾਮ
ਅੱਜ ਭਾਵ 15 ਜਨਵਰੀ ਨੂੰ ਹਰ ਸਾਲ ਭਾਰਤੀ ਫੌਜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਉਨ੍ਹਾਂ ਸੈਨਿਕਾਂ ਨੂੰ ਸਲਾਮ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲਿਦਾਨ ਦਿੱਤਾ। ਭਾਰਤੀਆਂ ਦੇ ਦਿਲਾਂ 'ਚ ਉਨ੍ਹਾਂ ਬਹਾਦਰ ਸੈਨਿਕਾਂ ਲਈ ਖਾਸ ਥਾਂ ਹੈ। ਇਸ ਕਾਰਨ ਭਾਰਤੀ ਫੌਜ 'ਤੇ ਬਾਲੀਵੁੱਡ 'ਚ ਕਈ ਸ਼ਾਨਦਾਰ ਫਿਲਮਾਂ ਬਣੀਆਂ ਹਨ। ਇਸ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ...
Download ABP Live App and Watch All Latest Videos
View In App2016 'ਚ 'ਉਰੀ' ਕਾਂਡ ਦਾ ਬਦਲਾ ਲੈਣ ਲਈ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਦੀ ਕਹਾਣੀ ਉਸੇ ਘਟਨਾ 'ਤੇ ਆਧਾਰਿਤ ਹੈ, ਜਿਸ 'ਚ ਵਿੱਕੀ ਕੌਸ਼ਲ, ਯਾਮੀ ਗੌਤਮ, ਪਰੇਸ਼ ਰਾਵਲ ਵਰਗੇ ਸਿਤਾਰੇ ਨਜ਼ਰ ਆਏ ਸਨ।
ਫਿਲਮ 'ਟੈਂਗੋ ਚਾਰਲੀ' ਸਾਲ 2005 'ਚ ਰਿਲੀਜ਼ ਹੋਈ ਸੀ। ਫਿਲਮ 'ਚ ਅਜੇ ਦੇਵਗਨ, ਬੌਬੀ ਦਿਓਲ, ਸੁਨੀਲ ਸ਼ੈੱਟੀ ਵਰਗੇ ਕਲਾਕਾਰ ਨਜ਼ਰ ਆਏ ਸਨ। ਫਿਲਮ ਇੱਕ ਫੌਜੀ ਦੀ ਜ਼ਿੰਦਗੀ ਅਤੇ ਉਸਦੇ ਸੰਘਰਸ਼ ਨੂੰ ਦਰਸਾਉਂਦੀ ਹੈ।
ਭਾਰਤੀ ਫੌਜ 'ਤੇ ਬਣੀ ਫਿਲਮ 'LOC ਕਾਰਗਿਲ' ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜੇ ਗਏ ਕਾਰਗਿਲ ਯੁੱਧ 'ਤੇ ਆਧਾਰਿਤ ਹੈ। ਇਸ ਵਿੱਚ ਸੰਜੇ ਦੱਤ, ਅਜੈ ਦੇਵਗਨ ਅਤੇ ਅਭਿਸ਼ੇਕ ਬੱਚਨ ਵਰਗੇ ਕਲਾਕਾਰ ਨਜ਼ਰ ਆਏ ਸਨ।
ਰਿਤਿਕ ਰੋਸ਼ਨ, ਪ੍ਰਿਟੀ ਜ਼ਿੰਟਾ, ਅਮਿਤਾਭ ਬੱਚਨ ਸਟਾਰਰ 'ਲਕਸ਼ਯ' 1999 ਦੀ ਕਾਰਗਿਲ ਜੰਗ 'ਤੇ ਆਧਾਰਿਤ ਇੱਕ ਸ਼ਾਨਦਾਰ ਫਿਲਮ ਹੈ। ਇਸ ਦੀ ਕਹਾਣੀ ਲੈਫਟੀਨੈਂਟ ਕਰਨ ਸ਼ੇਰਗਿੱਲ ਦੇ ਦੁਆਲੇ ਬੁਣੀ ਗਈ ਹੈ।
ਸਾਲ 1997 'ਚ ਆਈ 'ਬਾਰਡਰ' 1971 ਦੀ ਭਾਰਤ-ਪਾਕਿਸਤਾਨ ਜੰਗ ਦੀਆਂ ਅਸਲ ਘਟਨਾਵਾਂ 'ਤੇ ਆਧਾਰਿਤ ਹੈ। ਫਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਅਕਸ਼ੈ ਖੰਨਾ, ਜੈਕੀ ਸ਼ਰਾਫ ਅਤੇ ਕੁਲਭੂਸ਼ਣ ਖਰਬੰਦਾ ਵਰਗੇ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਸੀ।