Kamal Cheema: ਇਸ ਸਾਲ ਦਾ 'ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ' ਵੀ ਪਿਆ ਕਮਲ ਚੀਮਾ ਦੀ ਝੋਲੀ, ਜਾਣੋ ਕਿਸ ਪ੍ਰਾਪਤੀ ਲਈ ਮਿਲਿਆ ਸਨਮਾਨ

ਕਮਲ ਚੀਮਾ ਐਕਟਿੰਗ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ।
Download ABP Live App and Watch All Latest Videos
View In App
ਉਸ ਨੇ ਆਪਣੇ ਕਰੀਅਰ 'ਚ ਹੁਣ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।

ਅੰਤਰਾਸ਼ਟਰੀ ਸੁਪਰਮਾਡਲ ਹੋਣ ਦਾ ਖਿਤਾਬ ਵੀ ਕਮਲ ਚੀਮਾ ਨੇ ਹਾਸਲ ਕੀਤਾ ਹੈ।
ਸਾਲ 2023 ਕਮਲ ਚੀਮਾ ਦੇ ਲਈ ਕਾਫੀ ਭਾਗਾਂ ਵਾਲਾ ਚੜ੍ਹਿਆ ਹੈ, ਉਸ ਨੂੰ ਆਂਪਣੇ ਕਰੀਅਰ 'ਚ ਕਈ ਕਾਮਯਾਬੀਆਂ ਮਿਲੀਆਂ ਹਨ। ਹਾਲ ਹੀ 'ਚ ਅਦਾਕਾਰਾ ਤੇ ਮਾਡਲ ਨੂੰ ਫਿਲਮ ਇੰਡਸਟਰੀ 'ਚ ਉਸ ਦੇ ਬੇਹਤਰੀਨ ਯੋਗਦਾਨ ਦੇ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲਿਆ ਹੈ।
ਹੁਣ ਫਿਰ ਤੋਂ ਉਸ ਨੂੰ ਮਹਾਰਾਸ਼ਟਰ 'ਚ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਇਹ ਐਵਾਰਡ ਉਸ ਨੂੰ ਐਕਟਿੰਗ ਤੇ ਮਾਡਲੰਿਗ ਦੇ ਖੇਤਰ 'ਚ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। ਇਸ ਦੀਆਂ ਤਸਵੀਰਾਂ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ 24 ਜੂਨ ਨੂੰ ਮੁੰਬਈ 'ਚ ਆਯੋਜਿਤ ਹੋਇਆ ਸੀ। ਇਸ ਦੌਰਾਨ ਕਮਲ ਚੀਮਾ ਨੂੰ ਉਸ ਦੇ ਯੋਗਦਾਨ ਲਈ ਖਾਸ ਸਨਮਾਨ ਮਿਲਿਆ।
ਕਾਬਿਲੇਗ਼ੌਰ ਹੈ ਕਿ ਪੰਜਾਬੀ ਮਾਡਲ ਬਾਲੀਵੁੱਡ ਇੰਡਸਟਰੀ ;ਚ ਕਾਫੀ ਐਕਟਿਵ, ਪਰ ਉਹ ਪੰਜਾਬੀ ਇੰਡਸਟਰੀ ਨਾਲ ਜੁੜਨ ਦੀ ਚਾਹਵਾਨ ਹੈ।
ਉਸ ਨੇ ਕਈ ਇੰਟਰਵਿਊਜ਼ 'ਚ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਐਮੀ ਵਿਰਕ ਤੇ ਮਨਕੀਰਤ ਔਲਖ ਨਾਲ ਕੰਮ ਕਰਨ ਦੀ ਚਾਹਵਾਨ ਹੈ।