ਬਚਪਨ 'ਚ ਮਾਂ ਦੀ ਮੌਤ, ਕੁਲੀ ਦਾ ਕੰਮ ਕੀਤਾ, ਬੱਸ ਕੰਡਕਟਰ ਰਹੇ, ਫਿਰ ਇੰਝ ਬਣੇ ਸਾਊਥ ਫਿਲਮਾਂ ਦੇ ਸੁਪਰਸਟਾਰ 'ਰਜਨੀਕਾਂਤ'
ਉਨ੍ਹਾਂ ਦਾ ਸਟਾਈਲ ਇੰਨਾ ਵੱਖਰਾ ਹੈ ਕਿ ਅੱਜ ਦੇ ਐਕਟਰ ਉਨ੍ਹਾਂ ਦੀ ਨਕਲ ਕਰਕੇ ਆਪਣਾ ਕਰੀਅਰ ਬਣਾਉਂਦੇ ਹਨ। ਉਹ ਇੰਨਾ ਮਸ਼ਹੂਰ ਹੈ ਕਿ ਲੋਕਾਂ ਦੇ ਮੁਤਾਬਕ ਗੂਗਲ ਵੀ ਉਨ੍ਹਾਂ ਦੇ ਨਾਂ ਦੀਆਂ ਕਸਮਾਂ ਖਾਂਦਾ ਹੈ।
Download ABP Live App and Watch All Latest Videos
View In Appਹਾਲਾਂਕਿ, ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਮਾਂ ਉਸ ਦੇ ਪੱਖ ਵਿੱਚ ਨਹੀਂ ਸੀ। ਇਹ ਉਹ ਸਮਾਂ ਸੀ ਜਦੋਂ ਉਹ ਸਾਰੀ ਦੁਨੀਆਂ ਦਾ ਬੋਝ ਚੁੱਕਦਾ ਸੀ। ਫਿਰ ਅਜਿਹਾ ਮੌਕਾ ਵੀ ਆਇਆ, ਜਦੋਂ ਉਨ੍ਹਾਂ ਨੇ ਤਮਾਮ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ।
ਸਾਡੇ ਅੱਜ ਦੀ ਕਹਾਣੀ ਦੇ ਨਾਇਕ ਦੀ ਜ਼ਿੰਦਗੀ ਵਿਚ ਦੁੱਖ-ਦਰਦ ਦਾ ਪ੍ਰਵੇਸ਼ ਬਚਪਨ ਵਿਚ ਹੀ ਹੋ ਗਿਆ ਸੀ। ਜਦੋਂ ਉਹ ਸਿਰਫ਼ ਚਾਰ ਸਾਲ ਦੇ ਸਨ, ਉਸ ਸਮੇਂ ਉਨ੍ਹਾਂ ਦੀ ਮਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ। ਆਪਣੇ ਸਾਰੇ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਛੋਟਾ, ਸਾਡੇ ਨਾਇਕ ਨੂੰ ਬਚਪਨ ਤੋਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ।
ਰਜਨੀਕਾਂਤ ਦੇ ਘਰ ਦੀ ਹਾਲਤ ਇੰਨੀਂ ਖਰਾਬ ਸੀ ਕਿ ਗਰੀਬੀ ਦੇ ਕਾਰਨ ਉਨ੍ਹਾਂ ਨੂੰ ਬਚਪਨ ਤੋਂ ਹੀ ਕੰਮ ਕਰਨਾ ਪਿਆ। ਉਹ ਰੇਲਵੇ ਸਟੇਸ਼ਨ 'ਤੇ ਕੁਲੀ ਦਾ ਕੰਮ ਕਰਦੇ ਸੀ।
ਕੁਲੀ ਦਾ ਕੰਮ ਕਰਕੇ ਰਜਨੀਕਾਂਤ ਆਪਣੇ ਘਰ ਦੀਆਂ ਮੁਸ਼ਕਿਲਾਂ ਦੂਰ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿੱਚ ਉਸਨੇ ਬੱਸ ਕੰਡਕਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੁਨੀਆ ਨੂੰ ਆਪਣੀ ਮੰਜ਼ਿਲ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਸਫ਼ਰ ਵਿਚ ਉਸ ਨੂੰ ਅਜਿਹਾ ਸਾਥੀ ਵੀ ਮਿਲਿਆ, ਜਿਸ ਨੇ ਉਸ ਦੀ ਜ਼ਿੰਦਗੀ ਨੂੰ ਇਕ ਨਵੇਂ ਮੋੜ 'ਤੇ ਪਹੁੰਚਾ ਦਿੱਤਾ।
ਇੱਕ ਦਿਨ ਬੱਸ 'ਚ ਰਜਨੀਕਾਂਤ ਨੂੰ ਆਪਣਾ ਇੱਕ ਦੋਸਤ ਮਿਿਲਿਆ ਤਾਂ ਉਸ ਦੇ ਬਾਰ-ਬਾਰ ਬੇਨਤੀ ਕਰਨ ;ਤੇ ਉਨ੍ਹਾਂ ਨੇ ਐਕਟਿੰਗ ਕੋਰਸ ਸ਼ੁਰੂ ਕੀਤਾ। ਕੋਰਸ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਛੋਟੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆ।
ਰਜਨੀਕਾਂਤ ਫਿਲਮਾਂ 'ਚ ਕੰਮ ਕਰ ਰਹੇ ਸੀ, ਪਰ ਉਨ੍ਹਾਂ ਨੂੰ ਮਨ ਮੁਤਾਬਕ ਸਫਲਤਾ ਨਹੀਂ ਮਿਲ ਰਹੀ ਸੀ। ਇਸ ਤੋਂ ਬਾਅਦ ਸਾਲ 1978 'ਚ ਉਹ ਸਮਾਂ ਆਇਆ, ਜਦੋਂ ਰਜਨੀਕਾਂਤ ਦੀ ਝੋਲੀ 'ਚ ਹਿੱਟ ਫਿਲਮ ਪਈ। ਉਹ ਦੁਨੀਆ ਦੇ ਸਾਹਮਣੇ ਬਿੱਲਾ ਬਣ ਕੇ ਆਏ ਅਤੇ ਲੋਕਾਂ ਦੇ ਦਿਲਾਂ 'ਚ ਜਾ ਉੱਤਰੇ। ਫਿਰ ਉਹ ਕਦੇ ਬਾਸ਼ਾ ਬਣਿਆ, ਕਦੇ ਸ਼ਿਵਾਜੀ, ਬਸ ਉਹ ਅਜਿਹਾ ਸੁਪਰਸਟਾਰ ਬਣ ਗਿਆ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਡੇ ਹੀਰੋ ਨੂੰ ਇੱਕ ਕੁੜੀ ਨੇ ਉਸਦੇ ਕਾਲੇ ਰੰਗ ਦੇ ਕਾਰਨ ਠੁਕਰਾ ਦਿੱਤਾ ਸੀ। ਫਿਰ ਇੱਕ ਸਮਾਂ ਆਇਆ ਜਦੋਂ ਦੁਨੀਆ ਦੀਆਂ ਸਾਰੀਆਂ ਸੁੰਦਰੀਆਂ ਉਸ ਨਾਲ ਆਪਣਾ ਨਾਮ ਜੋੜਨ ਲਈ ਤਰਸਣ ਲੱਗ ਪਈਆਂ। ਇਸ ਤੋਂ ਬਾਅਦ ਹਾਲਾਤ ਉਸ ਦੇ ਇੰਨੇ ਅਨੁਕੂਲ ਹੋ ਗਏ ਕਿ ਉਨ੍ਹਾਂ ਨੇ ਮਿਸ ਵਰਲਡ ਨਾਲ ਰੋਮਾਂਸ ਵੀ ਕਰ ਲਿਆ।
ਦੱਸ ਦਈਏ ਕਿ ਰਜਨੀਕਾਂਤ ਸਾਊਥ ਸਿਨੇਮਾ ਦੇ ਸੁਪਰਸਟਾਰ ਹਨ। ਉਨ੍ਹਾਂ ਨੇ ਬਾਲੀਵੁੱਡ 'ਤੇ ਵੀ ਰਾਜ ਕੀਤਾ ਅਤੇ ਹੁਣ ਉਹ ਸਾਊਥ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਹਾਲ ਹੀ 'ਚ ਰਜਨੀਕਾਂਤ ਦੀ ਫਿਲਮ 'ਜੇਲ੍ਹਰ' ਰਿਲੀਜ਼ ਹੋਈ ਹੈ। ਫਿਲਮ ਨੇ ਬਾਕਸ ਆਫਿਸ 'ਤੇ 500 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਸ ਫਿਲਮ ਤੋਂ ਬਾਅਦ ਰਜਨੀ ਭਾਰਤ ਦੇ ਸਭ ਤੋਂ ਮਹਿੰਗੇ ਸਟਾਰ ਬਣ ਗਏ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਜੇਲਰ ਫਿਲਮ ਲਈ 210 ਕਰੋੜ ਫੀਸ ਲਈ ਹੈ।