Jannat Zubair ਨੇ ਟ੍ਰਡੀਸ਼ਨਲ ਡ੍ਰੈੱਸ 'ਚ ਮਚਾਇਆ ਕਹਿਰ, ਖੂਬਸੂਰਤੀ 'ਤੇ ਤੁਸੀਂ ਵੀ ਹਾਰ ਬੈਠੋਗੇ ਦਿਲ
Jannat Zubair Photos: 'ਖਤਰੋਂ ਕੇ ਖਿਲਾੜੀ 12' ਫੇਮ ਅਦਾਕਾਰਾ ਜੰਨਤ ਜ਼ੁਬੈਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਅਦਾਕਾਰਾ ਜੰਨਤ ਜ਼ੁਬੈਰ ਨੇ 'ਫੁਲਵਾ' ਅਤੇ 'ਤੂ ਆਸ਼ਿਕੀ' ਵਰਗੇ ਸੀਰੀਅਲਾਂ ਨਾਲ ਟੀਵੀ ਇੰਡਸਟਰੀ 'ਚ ਪ੍ਰਸਿੱਧੀ ਹਾਸਲ ਕੀਤੀ ਹੈ।
ਜੰਨਤ ਜ਼ੁਬੈਰ 'ਖਤਰੋਂ ਕੇ ਖਿਲਾੜੀ 12' 'ਚ ਵੀ ਆਪਣਾ ਜਲਵਾ ਦਿਖਾ ਰਹੀ ਹੈ। ਉਹ ਸਭ ਤੋਂ ਸਟ੍ਰਾਂਗ ਖਿਡਾਰੀਆਂ ਵਿੱਚੋਂ ਇੱਕ ਹੈ।
ਇਸ ਦੌਰਾਨ ਜੰਨਤ ਜ਼ੁਬੈਰ ਵੀ ਆਪਣਾ ਫੈਸ਼ਨ ਆਨ ਪੁਆਇੰਟ ਰੱਖ ਰਹੀ ਹੈ। ਜੰਨਤ ਹਮੇਸ਼ਾ ਆਪਣੇ ਫੈਸ਼ਨੇਬਲ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
ਹਾਲ ਹੀ 'ਚ ਜੰਨਤ ਜ਼ੁਬੈਰ ਨੇ ਇਕ ਵਾਰ ਫਿਰ ਟ੍ਰਡੀਸ਼ਨਲ ਲੁੱਕ ਨਾਲ ਧਮਾਲ ਮਚਾ ਦਿੱਤੀ ਹੈ। ਉਸ ਨੇ ਸੂਟ ਪਾ ਕੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।
ਅਦਾਕਾਰਾ ਨੇ ਲਾਲ ਸੂਟ ਦੇ ਨਾਲ ਇੱਕ ਸੁੰਦਰ ਇੰਬੈਲਿਸ਼ਡ ਦੁਪੱਟਾ ਪਾਇਆ ਹੈ । ਚੰਦਰਮਾ ਦੇ ਝੁਮਕਿਆਂ ਅਤੇ ਖੁੱਲ੍ਹੇ ਵਾਲਾਂ ਨਾਲ, ਉਹਨਾਂ ਨੇ ਆਪਣੇ ਲੁੱਕ ਵਿੱਚ ਚਾਰ ਚੰਦ ਲਗਾ ਦਿੱਤਾ । ਉਹ ਬਹੁਤ ਪਿਆਰੀ ਲੱਗ ਰਹੀ ਸੀ।
ਇਸ ਤੋਂ ਪਹਿਲਾਂ ਜੰਨਤ ਜ਼ੁਬੈਰ ਨੇ ਸ਼ਰਾਰਾ ਲੁੱਕ ਤੋਂ ਲਾਈਮਲਾਈਟ ਚੁਰਾਈ ਸੀ। ਅਦਾਕਾਰਾ ਨੇ ਸ਼ਰਾਰਾ ਸੈੱਟ ਪਹਿਨਿਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।