ਜੈਸਮੀਨ ਸੈਂਡਲਾਸ ਨੇ ਗੈਰੀ ਸੰਧੂ ਨੂੰ ਕਰ ਦਿੱਤਾ ਮੁਆਫ, ਪੋਸਟ ਸ਼ੇਅਰ ਕਰ ਬੋਲੀ- 'ਹੁਣ ਮੇਰਾ ਦਿਲ ਸਾਫ ਹੋ ਗਿਆ...'
ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਜੈਸਮੀਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੈਸਮੀਨ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ ਹਨ, ਜਿਨ੍ਹਾਂ ਨੂੰ ਹਾਲੇ ਤੱਕ ਵੀ ਲੋਕ ਸੁਣਨਾ ਪਸੰਦ ਕਰਦੇ ਹਨ।
Download ABP Live App and Watch All Latest Videos
View In Appਜੈਸਮੀਨ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਖਾਸ ਕਰਕੇ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਰਹਿੰਦੀਆ ਹਨ।
ਜੈਸਮੀਨ ਸੈਂਡਲਾਸ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਹ ਨਵੀਂ ਪੋਸਟ 'ਚ ਫਿਰ ਤੋਂ ਗੈਰੀ ਸੰਧੂ 'ਤੇ ਤੰਜ ਕੱਸਦੀ ਨਜ਼ਰ ਆ ਰਹੀ ਹੈ। ਉਸ ਸਨੋਅਫਲੇਕ ਯਾਨਿ ਬਰਫ ਵਰਗਾ ਫੀਲ ਕਰ ਰਹੀ ਹਾਂ, ਜੋ ਅਸਮਾਨ ਤੋਂ ਹੇਠਾਂ ਡਿੱਗਦਾ ਹੈ।
ਬਿਲਕੁਲ ਸ਼ੁੱਧ ਤੇ ਸਾਫ ਹੋ ਗਈ ਹਾਂ। ਮੈਨੂੰ ਆਪਣੀ ਆਤਮਾ ਨੂੰ ਸ਼ੁੱਧ ਕਰਨ 'ਚ ਕਾਫੀ ਲੰਬਾ ਸਮਾਂ ਲੱਗ ਗਿਆ। ਹਾਲਾਂਕਿ ਆਪਣੀ ਖਰਾਬ ਜ਼ਿੰਦਗੀ ਦਾ ਇਲਜ਼ਾਮ ਹਾਲਾਤ ਤੇ ਲੋਕਾਂ 'ਤੇ ਲਗਾਉਣਾ ਅਸਾਨ ਹੁੰਦਾ ਹੈ। ਪਰ ਇਹ ਜ਼ਰੂਰੀ ਹੈ ਕਿ ਮੈਂ ਖੁਦ ਆਪਣੇ ਅਤੀਤ ਦੀ ਜ਼ਿੰਮੇਵਾਰੀ ਲਵਾਂ। ਮੈਨੂੰ ਆਪਣੇ ਅਤੀਤ ਤੋਂ ਬਹੁਤ ਗਿਲੇ ਸ਼ਿਕਵੇ ਹਨ ਅਤੇ ਬਹੁਤ ਪਛਤਾਵਾ ਵੀ ਹੁੰਦਾ ਹੈ।
ਕਈ ਸਾਲਾਂ ਤੱਕ ਮੈਂ ਆਪਣੇ ਮੋਢਿਆਂ 'ਤੇ ਸਵੈਦੋਸ਼ ਵਾਲੀ ਭਾਵਨਾ ਦਾ ਭਾਰ ਚੁੱਕ ਕੇ ਫਿਰਦੀ ਰਹੀ। ਮੇਰੇ ਨਾਲ ਬਹੁਤ ਧੋਖੇ ਹੋਏ ਹਨ, ਪਰ ਮੈਨੂੰ ਇਸ ਸਭ ਲਈ ਖੁਦ ਹੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਸੀ। ਮੈਨੂੰ ਪਹਿਲਾਂ ਹੀ ਲੋਕਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਸੀ।
ਮੈਂ ਹੁਣ ਫਿਰ ਤੋਂ ਅੰਦਰ ਤੋਂ ਖੂਬਸੂਰਤ ਫੀਲ ਕਰ ਰਹੀ ਹਾਂ ਕਿਉਂਕਿ ਮੈਂ ਉਹ ਬਦਸੂਰਤ ਭਾਵਨਾਵਾਂ ਦਾ ਭਾਰ ਹੁਣ ਆਪਣੇ ਮੋਢਿਆਂ ਤੋਂ ਉਤਾਰ ਦਿੱਤਾ ਹੈ। ਆਪਣੇ ਸੁਪਨਿਆਂ ਦੀ ਪੂਰਤੀ 'ਚ ਮੈਂ ਹਮੇਸ਼ਾ ਆਪਣੀ ਐਨਰਜੀ ਨੂੰ ਕੰਟਰੋਲ ਕਰਦੀ ਰਹੀ।
ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਲੰਬੇ ਸਮੇਂ ਤੱਕ ਗੈਰੀ ਸੰਧੂ ਨਾਲ ਰਿਸ਼ਤੇ 'ਚ ਸੀ। ਉਸ ਦਾ 2017 'ਚ ਬਰੇਕਅੱਪ ਹੋਇਆ ਸੀ। ਇਸ ਬਰੇਕਅੱਪ ਨੇ ਉਸ ਨੂੰ ਇਸ ਹੱਦ ਤੱਕ ਤੋੜਿਆ ਕਿ ਉਹ 5 ਸਾਲਾਂ ਲਈ ਪੰਜਾਬ ਤੋਂ ਗਾਇਬ ਹੋ ਗਈ ਸੀ। ਪਰ ਸਾਲ 2022 'ਚ ਉਹ ਮੁੜ ਪੰਜਾਬ ਪਰਤੀ।
ਆਪਣੀਆਂ ਸੋਸ਼ਲ ਮੀਡੀਆ 'ਚ ਜੈਸਮੀਨ ਅਕਸਰ ਗੈਰੀ 'ਤੇ ਹੀ ਨਿਸ਼ਾਨੇ ਲਾਉਂਦੀ ਹੁੰਦੀ ਸੀ, ਪਰ ਹੁਣ ਉਸ ਦੀ ਇਸ ਤਾਜ਼ਾ ਪੋਸਟ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਅਤੀਤ ਨੂੰ ਭੁਲਾ ਕੇ ਗੈਰੀ ਸੰਧੂ ਨੂੰ ਮੁਆਫ ਕਰ ਦਿੱਤਾ ਹੈ।