jawan: ਪਹਿਲੇ ਹੀ ਦਿਨ 100 ਕਰੋੜ ਦੀ ਕਮਾਈ ਕਰੇਗੀ ਸ਼ਾਹਰੁਖ ਖਾਨ ਦੀ 'ਜਵਾਨ', ਵੀਕੈਂਡ ਤੱਕ ਹੋਵੇਗਾ ਇੰਨਾਂ ਕਲੈਕਸ਼ਨ
ਸ਼ਾਹਰੁਖ ਖਾਨ ਦੀ 'ਜਵਾਨ' ਦੀ ਰਿਲੀਜ਼ 'ਚ ਸਿਰਫ ਇਕ ਦਿਨ ਬਾਕੀ ਹੈ। ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਜਦੋਂ ਤੋਂ ਐਡਵਾਂਸ ਬੁਕਿੰਗ ਸ਼ੁਰੂ ਹੋਈ ਹੈ, ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ।
Download ABP Live App and Watch All Latest Videos
View In Appਅਟਲੀ ਕੁਮਾਰ ਦੇ ਨਿਰਦੇਸ਼ਨ 'ਚ ਬਣ ਰਹੀ ਜਵਾਨ 'ਚ ਸ਼ਾਹਰੁਖ ਦੇ ਨਾਲ ਨਯਨਥਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ ਅਤੇ ਪ੍ਰਿਆਮਣੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਪਹਿਲੇ ਦਿਨ ਕਿੰਨਾ ਕਾਰੋਬਾਰ ਕਰ ਸਕਦੀ ਹੈ, ਇਸ ਬਾਰੇ ਮਾਹਿਰਾਂ ਨੇ ਆਪਣੀ ਰਾਏ ਦਿੱਤੀ ਹੈ।
ਜਵਾਨ ਦਾ ਜਾਦੂ ਲੋਕਾਂ ਦੇ ਸਿਰਾਂ 'ਤੇ ਬੋਲ ਰਿਹਾ ਹੈ। ਐਡਵਾਂਸ ਬੁਕਿੰਗ ਤੋਂ ਸਾਫ ਹੈ ਕਿ ਇਹ ਫਿਲਮ ਕਈ ਰਿਕਾਰਡ ਤੋੜਨ ਵਾਲੀ ਹੈ। ਨਿਰਮਾਤਾ ਅਤੇ ਫਿਲਮ ਕਾਰੋਬਾਰੀ ਵਿਸ਼ਲੇਸ਼ਕ ਗਿਰੀਸ਼ ਜੌਹਰ ਦਾ ਕਹਿਣਾ ਹੈ ਕਿ ਫਿਲਮ ਦੁਨੀਆ ਭਰ 'ਚ ਪਹਿਲੇ ਦਿਨ 100 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਦੀ ਹੈ।
ਗਿਰੀਸ਼ ਜੌਹਰ ਦਾ ਕਹਿਣਾ ਹੈ ਕਿ ਜਵਾਨ ਭਾਰਤ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਰਿਕਾਰਡ ਆਸਾਨੀ ਨਾਲ ਤੋੜ ਦੇਵੇਗਾ।
ਸਾਰੀਆਂ ਭਾਸ਼ਾਵਾਂ ਵਿੱਚ, ਜਵਾਨ ਭਾਰਤ ਵਿੱਚ ਪਹਿਲੇ ਦਿਨ 60 ਕਰੋੜ ਰੁਪਏ ਦਾ ਕਾਰੋਬਾਰ ਕਰ ਸਕਦੀ ਹੈ। ਇਹੀ ਨਹੀਂ ਦੁਨੀਆ ਭਰ 'ਚ ਜਵਾਨ ਦੀ ਕਮਾਈ ਵੀਕੈਂਡ 'ਤੇ ਹੀ 300 ਕਰੋੜ ਦੇ ਪਾਰ ਹੋ ਸਕਦੀ ਹੈ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਗਿਰੀਸ਼ ਜੌਹਰ ਨੇ ਕਿਹਾ- ਮੈਨੂੰ ਉਮੀਦ ਹੈ ਕਿ ਫਿਲਮ ਦੁਨੀਆ ਭਰ 'ਚ ਪਹਿਲੇ ਦਿਨ 100 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ। ਜਿਸ ਵਿੱਚ 40 ਕਰੋੜ ਵਿਦੇਸ਼ਾਂ ਤੋਂ ਅਤੇ 60 ਕਰੋੜ ਭਾਰਤ ਤੋਂ ਹੋਣਗੇ। ਫਿਲਮ ਸ਼ਾਨਦਾਰ ਓਪਨਿੰਗ ਕਰੇਗੀ ਅਤੇ 'ਪਠਾਨ' ਦਾ ਰਿਕਾਰਡ ਅਸਾਨੀ ਨਾਲ ਟੁੱਟ ਜਾਵੇਗਾ।
ਉਨ੍ਹਾਂ ਨੇ ਅੱਗੇ ਕਿਹਾ- ਜੇਕਰ ਫਿਲਮ ਪਹਿਲੇ ਦਿਨ 100 ਕਰੋੜ ਰੁਪਏ ਦਾ ਕਾਰੋਬਾਰ ਕਰਦੀ ਹੈ ਤਾਂ ਵੀਕੈਂਡ ਤੱਕ ਫਿਲਮ 350-400 ਕਰੋੜ ਰੁਪਏ ਦਾ ਕਾਰੋਬਾਰ ਕਰ ਲਵੇਗੀ।
ਜਵਾਨ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 10 ਲੱਖ ਟਿਕਟਾਂ ਵੇਚੀਆਂ ਹਨ। ਇਹ ਟਿਕਟਾਂ ਪਹਿਲੇ ਦਿਨ ਲਈ ਹਨ। ਇਸ ਤੋਂ ਬਾਅਦ ਵੀ ਆਮਦਨ ਵਧਣ ਵਾਲੀ ਹੈ। ਐਡਵਾਂਸ ਬੁਕਿੰਗ ਰਾਹੀਂ ਅਸੀਂ ਜਵਾਨ ਤੋਂ ਚੰਗਾ ਕਾਰੋਬਾਰ ਕੀਤਾ ਹੈ।