Jaya Bachchan: ਜਯਾ ਬੱਚਨ ਨੇ ਪੜ੍ਹੀ-ਲਿਖੀ ਔਰਤਾਂ ਬਾਰੇ ਦਿੱਤਾ ਵਿਵਾਦਤ ਬਿਆਨ, ਕਿਹਾ- ਇਹ ਦੋਗਲੀ ਹੁੰਦੀਆਂ ਨੇ
ਜਯਾ ਬੱਚਨ ਗੁਜ਼ਰੇ ਜ਼ਮਾਨੇ ਦੀ ਖੂਬਸੂਰਤ ਤੇ ਟੈਲੇਂਟਡ ਅਦਾਕਾਰਾ ਰਹੀ ਹੈ। ਅੱਜ ਉਹ ਭਾਵੇਂ ਫਿਲਮ ਇੰਡਸਟਰੀ ‘ਚ ਐਕਟਿਵ ਨਹੀਂ ਹੈ, ਪਰ ਬਾਵਜੂਦ ਇਸ ਦੇ ਉਹ ਲਾਈਮਲਾਈਟ ‘ਚ ਬਣੀ ਰਹਿੰਦੀ ਹੈ।
Download ABP Live App and Watch All Latest Videos
View In Appਜਯਾ ਬੱਚਨ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਸਭ ਦੇ ਸਾਹਮਣੇ ਰਿਐਕਟ ਕਰਨ ਅਤੇ ਖੁੱਲ ਕੇ ਆਪਣੀ ਗੱਲ ਰੱਖਣ ਤੋਂ ਉਹ ਬਿਲਕੁਲ ਨਹੀਂ ਡਰਦੀ।
ਪਰ ਇਸ ਆਦਤ ਕਰਕੇ ਅਦਾਕਾਰਾ ਨੂੰ ਕਈ ਵਾਰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਬਾਅਦ ਉਹ ਕਈ ਮੁੱਦਿਆਂ 'ਤੇ ਬੋਲਦੀ ਰਹੀ ਹੈ।
ਉਨ੍ਹਾਂ ਨੇ ਹੁਣ ਆਪਣੀ ਪੋਤੀ ਨਵਿਆ ਨਵੇਲੀ ਨੰਦਾ ਦੇ ਪੋਡਕਾਸਟ ਵਿੱਚ ਆਪਣੀ ਧੀ ਸ਼ਵੇਤਾ ਬੱਚਨ ਨਾਲ ਬਹੁਤ ਗੱਲਬਾਤ ਕੀਤੀ ਹੈ।
ਨਵਿਆ ਨੰਦਾ ਦੇ ਹਾਲੀਆ ਪ੍ਰੋਗਰਾਮ ‘ਚ ਜਯਾ ਬੱਚਨ ਨੇ ਔਰਤਾਂ ਨੂੰ ਆਪਣੀ ਦੁਸ਼ਮਣ ਕਿਹਾ ਸੀ। ਜਦੋਂ ਨਵਿਆ ਨੇ ਪੁੱਛਿਆ ਕਿ ਪੁੱਤਰਾਂ ਦਾ ਪਾਲਣ-ਪੋਸ਼ਣ ਕਿਵੇਂ ਕੀਤਾ ਜਾਵੇ ਤਾਂ ਜਯਾ ਨੇ ਟੋਕਦੇ ਹੋਏ ਕਿਹਾ ਕਿ ਪੜ੍ਹੀਆਂ-ਲਿਖੀਆਂ ਔਰਤਾਂ ਦੇ ਵੀ ਦੋਹਰੇ ਮਾਪਦੰਡ ਹਨ, ਜੋ ਕਿ ਬਹੁਤ ਦੁੱਖ ਦੀ ਗੱਲ ਹੈ।
ਇਸ ਦਿੱਗਜ ਅਭਿਨੇਤਰੀ ਨੇ ਇਹ ਵੀ ਦੱਸਿਆ ਕਿ ਉਹ ਇਸ ਮੁੱਦੇ 'ਤੇ ਬੋਲਣਾ ਚਾਹੁੰਦੀ ਸੀ, ਪਰ ਅਜਿਹਾ ਕਹਿਣਾ ਚੰਗਾ ਨਹੀਂ ਲੱਗਦਾ, ਸਗੋਂ ਔਰਤਾਂ ਆਪਣੀਆਂ ਹੀ ਦੁਸ਼ਮਣ ਹਨ।
ਨਵਿਆ ਦੇ ਪੋਡਕਾਸਟ 'ਵ੍ਹਟ ਦ ਹੈਲ ਨਵਿਆ' 'ਤੇ ਜਯਾ, ਸ਼ਵੇਤਾ ਅਤੇ ਨਵਿਆ ਵੱਖ-ਵੱਖ ਮੁੱਦਿਆਂ 'ਤੇ ਬੋਲਦੇ ਰਹੇ ਹਨ। ਇਹ ਪੋਡਕਾਸਟ ਦਾ ਨੌਵਾਂ ਐਪੀਸੋਡ ਸੀ ਅਤੇ ਵਿਸ਼ਾ ਸੀ 'ਵਨ ਕਰਾਊਨ ਮੈਨੀ ਸ਼ੂਜ਼'। ਦੱਸ ਦੇਈਏ ਕਿ ਨਵਿਆ ਦੀ ਪੌਡ ਕਾਸਟ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਬਾਲੀਵੁੱਡ ਦੇ ਬੱਚਨ ਪਰਿਵਾਰ ਦੀਆਂ ਤਿੰਨ ਪ੍ਰਮੁੱਖ ਔਰਤਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਗੱਲ ਕਰਦੇ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।