Kajol: ਕੀ ਕਾਜੋਲ ਡਾਕਟਰੀ ਸਹਾਇਤਾ ਨਾਲ ਸਾਂਵਲੀ ਤੋਂ ਹੋਈ ਗੋਰੀ? ਅਦਾਕਾਰਾ ਨੇ ਖੁਦ ਦਿੱਤਾ ਜਵਾਬ
ਅੱਜ ਵੀ ਲੋਕ 90 ਦੇ ਦਹਾਕੇ 'ਚ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਕਾਜੋਲ ਦਾ ਰੰਗ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਡੈਬਿਊ ਦੇ ਸਮੇਂ ਕਾਜੋਲ ਦਾ ਰੰਗ ਸਾਂਵਲਾ ਸੀ, ਪਰ ਸਮੇਂ ਦੇ ਨਾਲ ਉਨ੍ਹਾਂ ਦਾ ਰੰਗ ਬਦਲਦਾ ਰਿਹਾ।
Download ABP Live App and Watch All Latest Videos
View In Appਅੱਜ ਕਾਜੋਲ ਸਾਂਵਲੀ ਦੀ ਥਾਂ ਗੋਰੀ ਦਿਖਦੀ ਹੈ। ਪਰ ਇਸ ਦੇ ਪਿੱਛੇ ਕੀ ਕਾਰਨ ਹੈ, ਅੱਜ ਤੱਕ ਕਿਸੇ ਨੂੰ ਨਹੀਂ ਪਤਾ ਸੀ। ਹੁਣ ਸਾਲਾਂ ਬਾਅਦ ਕਾਜੋਲ ਨੇ ਆਪਣੇ ਇਸ ਤਰ੍ਹਾਂ ਦੇ ਗੋਰੀ ਹੋਣ ਦੀ ਅਸਲ ਵਜ੍ਹਾ ਦੱਸੀ ਹੈ।
ਕਾਜੋਲ ਨੇ ਸੋਸ਼ਲ ਮੀਡੀਆ ਰਾਹੀਂ ਇਸ ਰਾਜ਼ ਦਾ ਖੁਲਾਸਾ ਕੀਤਾ ਹੈ ਕਿ ਉਹ ਸਮੇਂ ਦੇ ਨਾਲ ਇੰਨੀ ਗੋਰੀ ਕਿਵੇਂ ਹੋ ਗਈ। ਦਰਅਸਲ, ਕਾਜੋਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਢਕਿਆ ਹੋਇਆ ਹੈ।
ਉਨ੍ਹਾਂ ਨੇ ਚਿਹਰੇ 'ਤੇ ਕਾਲਾ ਮਾਸਕ ਪਾਇਆ ਹੋਇਆ ਹੈ ਅਤੇ ਅੱਖਾਂ 'ਤੇ ਕਾਲੀ ਐਨਕ ਵੀ ਲਗਾਈ ਹੋਈ ਹੈ। ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ ਕਾਜੋਲ ਨੇ ਲਿਖਿਆ- ‘ਉਨ੍ਹਾਂ ਸਾਰਿਆਂ ਲਈ ਜੋ ਮੈਨੂੰ ਪੁੱਛਦੇ ਹਨ ਕਿ ਮੈਂ ਇੰਨੀ ਗੋਰੀ ਕਿਵੇਂ ਹੋ ਗਈ।’ ਇਸ ਦੇ ਨਾਲ ਉਨ੍ਹਾਂ ਨੇ #Sunblocked #SPFunbeatable ਹਾਸੇ ਦਾ ਇਮੋਜੀ ਸਾਂਝਾ ਕੀਤਾ।
ਕਾਜੋਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1992 ਵਿੱਚ ਫਿਲਮ 'ਬੇਖੁਦੀ' ਨਾਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦਾ ਰੰਗ ਬਹੁਤ ਸਾਂਵਲਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ 'ਬਾਜ਼ੀਗਰ', 'ਯੇ ਦਿਲਲਗੀ', 'ਕਰਨ ਅਰਜੁਨ', 'ਗੁੰਡਾਰਾਜ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਆਈਆਂ ਪਰ, ਜਦੋਂ ਉਹ ਕਈ ਸਾਲਾਂ ਬਾਅਦ 'ਕਭੀ ਖੁਸ਼ੀ ਕਭੀ ਗਮ' ਨਾਲ ਪਰਦੇ 'ਤੇ ਵਾਪਸ ਆਏ ਤਾਂ ਉਨ੍ਹਾਂ ਦੇ ਬਦਲੇ ਹੋਏ ਰੰਗ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਦੰਗ ਰਹਿ ਗਏ।
ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਕਾਜੋਲ ਹੈ। ਸੋਸ਼ਲ ਮੀਡੀਆ 'ਤੇ ਅਕਸਰ ਕਿਹਾ ਜਾਂਦਾ ਹੈ ਕਿ ਕਾਜੋਲ ਨੇ ਡਾਕਟਰੀ ਇਲਾਜ ਰਾਹੀਂ ਆਪਣਾ ਕੁਦਰਤੀ ਰੰਗ ਬਦਲ ਲਿਆ ਹੈ।
ਪਰ ਹੁਣ ਸਾਲਾਂ ਬਾਅਦ ਸਾਰੀਆਂ ਉਲਝਣਾਂ ਨੂੰ ਦੂਰ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਹੈ ਕਿ ਇਸ ਪਿੱਛੇ ਅਸਲ ਕਾਰਨ ਕੀ ਹੈ।