ਕੰਗਨਾ ਰਣੌਤ ਦੇ ਸ਼ੋਅ ਲਾਕ ਅੱਪ ਦੀ ਕੈਦੀ Anjali Arora ਦਿੰਦੀ ਕੰਗਨਾ ਨੂੰ ਵੀ ਮਾਤ, ਇੰਸਟਾਗ੍ਰਾਮ 'ਤੇ ਕੰਗਨਾ ਤੋਂ 4 ਮਿਲੀਅਨ ਵੱਧ ਫੌਲੋਅਰਸ
ਬੇਮਿਸਾਲ ਤੇ ਬੋਲਡ ਅਦਾਕਾਰਾ ਕੰਗਨਾ ਰਣੌਤ ਦਾ ਸ਼ੋਅ ਲਾਕ ਅੱਪ OTT ਪਲੇਟਫਾਰਮ 'ਤੇ ਧਮਾਲ ਮਚਾ ਰਿਹਾ ਹੈ। ਕਈ ਮਸ਼ਹੂਰ ਟੀਵੀ ਸਿਤਾਰੇ ਕੰਗਨਾ ਦੀ ਜੇਲ 'ਚ ਧੂਮ ਮਚਾਉਂਦੇ ਨਜ਼ਰ ਆ ਰਹੇ ਹਨ ਪਰ ਇਸ ਸਭ ਵਿੱਚ ਕੰਗਨਾ ਦਾ ਇੱਕ ਅਜਿਹਾ ਕੈਦੀ ਹੈ, ਜੋ ਟੀਵੀ ਉੱਤੇ ਨਹੀਂ ਸਗੋਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਐਕਟਿਵ ਹੋ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਕਿ ਕੰਗਨਾ ਰਣੌਤ ਦੀ ਸਭ ਤੋਂ ਛੋਟੀ ਉਮਰ ਦੀ ਕੈਦੀ ਅੰਜਲੀ ਅਰੋੜਾ ਅਸਲ ਜ਼ਿੰਦਗੀ 'ਚ ਕਿੰਨੀ ਗਲੈਮਰਸ ਹੈ।
ਸਭ ਤੋਂ ਖਾਸ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਇੰਫਲੂਐਂਸਰ ਅੰਜਲੀ ਅਰੋੜਾ ਫੈਨ ਫਾਲੋਇੰਗ ਦੇ ਮਾਮਲੇ 'ਚ ਲਾਕ-ਅੱਪ ਕੁਈਨ ਕੰਗਨਾ ਰਣੌਤ ਨੂੰ ਵੀ ਮਾਤ ਦਿੰਦੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੰਜਲੀ ਅਰੋੜਾ ਦੇ ਇੰਸਟਾਗ੍ਰਾਮ 'ਤੇ 11 ਮਿਲੀਅਨ ਫੌਲੋਅਰਜ਼ ਹਨ, ਜਦਕਿ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੇ 7.9 ਮਿਲੀਅਨ ਫਾਲੋਅਰਜ਼ ਹਨ।
ਸੋਸ਼ਲ ਮੀਡੀਆ ਸਟਾਰ ਹੋਣ ਤੋਂ ਇਲਾਵਾ ਅੰਜਲੀ ਅਰੋੜਾ ਮਸ਼ਹੂਰ ਟਿੱਕਟੋਕਰ ਵੀ ਰਹਿ ਚੁੱਕੀ ਹੈ।
ਅੰਜਲੀ ਮਸ਼ਹੂਰ ਪੰਜਾਬੀ ਗਾਇਕ ਕਾਕਾ ਦੇ ਗੀਤ ਆਰਜ਼ੀ ਪਿਆਰ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਖਬਰਾਂ ਦੀ ਮੰਨੀਏ ਤਾਂ ਅੰਜਲੀ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲਿੰਗ 'ਚ ਕਾਫੀ ਦਿਲਚਸਪੀ ਹੈ।
ਪਰ ਹੁਣ ਕੰਗਨਾ ਰਣੌਤ ਦੇ ਕੈਦੀ ਬਣਨ ਤੋਂ ਬਾਅਦ ਅੰਜਲੀ ਵੱਡੀ ਸਟਾਰ ਬਣ ਗਈ ਹੈ।
Pic: instagram/anjimaxuofficially