ਸ਼ਰਮਨਾਕ! ਕਾਨੇ ਵੈਸਟ ਨੇ ਮਾਡਲਾਂ ਨੂੰ ਟੇਬਲ ਬਣਾ ਕੇ ਉਨ੍ਹਾਂ 'ਤੇ ਪਰੋਸਿਆ ਖਾਣਾ, ਪੂਰੀ ਦੁਨੀਆ 'ਚ ਹੋ ਰਹੀ ਆਲੋਚਨਾ
ਰੈਪਰ ਕਾਨੇ ਵੈਸਟ ਲਈ ਸੁਰਖੀਆਂ 'ਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਉਹ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਟਰੋਲ ਹੋ ਜਾਂਦੇ ਹਨ। ਹੁਣ ਕਾਨੇ ਆਪਣੀ ਜਨਮਦਿਨ ਪਾਰਟੀ ਨੂੰ ਲੈ ਕੇ ਚਰਚਾ 'ਚ ਹੈ।
Download ABP Live App and Watch All Latest Videos
View In Appਕਾਨੇ ਦੀ ਜਨਮਦਿਨ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ 'ਚ ਕਾਨੇ ਦੀ ਜਨਮਦਿਨ ਪਾਰਟੀ 'ਚ ਮਾਡਲ ਟੇਬਲ 'ਤੇ ਪਈਆਂ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ 'ਤੇ ਖਾਣਾ ਪਰੋਸਿਆ ਜਾ ਰਿਹਾ ਹੈ।
ਯਾਨਿ ਕਿ ਆਪਣੇ ਜਨਮਦਿਨ 'ਤੇ ਕਾਨੇ ਵੈਸਟ ਨੇ ਮਾਡਲਾਂ ਨੂੰ ਆਪਣਾ ਟੇਬਲ ਬਣਾ ਕੇ ਉਨ੍ਹਾਂ 'ਤੇ ਖਾਣਾ ਪਰੋਸਿਆ। ਜਿਵੇਂ ਹੀ ਇਹ ਤਸਵੀਰਾਂ ਇੰਟਰਨੈੱਟ 'ਤੇ ਆਈਆਂ, ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ।
ਲੋਕ ਕਾਨੇ ਦੀ ਇਸ ਹਰਕਤ ਦੀ ਖੁੱਲ੍ਹ ਕੇ ਨਿੰਦਾ ਕਰ ਰਹੇ ਹਨ। ਕਈ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕਾਨੇ ਨੂੰ ਦਿਮਾਗ਼ੀ ਇਲਾਜ ਦੀ ਲੋੜ ਹੈ।
ਕਾਨੇ ਵੈਸਟ ਨੇ 8 ਜੂਨ ਨੂੰ ਆਪਣਾ 46ਵਾਂ ਜਨਮਦਿਨ ਮਨਾਇਆ। ਜਨਮ ਦਿਨ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਦੋਂ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਾਂ ਹੰਗਾਮਾ ਹੋ ਗਿਆ।
ਕਾਨੇ ਵੈਸਟ ਦੀ ਇਸ ਪਾਰਟੀ ਦੀਆਂ ਕੁਝ ਮਾਡਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਇਨ੍ਹਾਂ ਤਸਵੀਰਾਂ 'ਚ ਮਾਡਲ ਮੇਜ਼ 'ਤੇ ਪਈਆਂ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ ਦੇ ਸਰੀਰ 'ਤੇ ਸੁਸ਼ੀ ਪਰੋਸੀ ਗਈ ਹੈ।
ਇਹ ਤਸਵੀਰਾਂ PopCrave ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।) ਇਨ੍ਹਾਂ ਫੋਟੋਆਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ ਅਤੇ ਉਹ ਇਸ ਨੂੰ ਕਾਨੇ ਦੀ ਸਭ ਤੋਂ ਵੱਡੀ ਗਲਤੀ ਦੱਸ ਰਹੇ ਹਨ।
ਇਸ ਪਾਰਟੀ ਤੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਮਾਡਲਾਂ ਨੂੰ ਚੁੱਪਚਾਪ ਲੇਟਣ ਦੀ ਹਦਾਇਤ ਦਿੱਤੀ ਗਈ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਮੇਹਮਾਨਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਕਾਨੇ ਦੀਆਂ ਇਨ੍ਹਾਂ ਪਾਰਟੀ ਫੋਟੋਆਂ ਨੂੰ ਦੇਖਣ ਤੋਂ ਬਾਅਦ ਲੋਕ ਵੈਸਟ ਦੀ ਆਲੋਚਨਾ ਕਰ ਰਹੇ ਹਨ। ਉਹ ਇਸ ਨੂੰ ਮਾੜੀ ਕਾਰਵਾਈ ਦੱਸ ਰਹੇ ਹਨ।
ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਵੈਸਟ ਨੂੰ ਥੈਰੇਪੀ ਦੀ ਲੋੜ ਹੈ, ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਇਸ ਦੇ ਨਾਲ ਹੀ ਕੁਝ ਉਪਭੋਗਤਾਵਾਂ ਨੇ ਕਿਹਾ ਕਿ ਵੈਸਟ ਨੇ ਭੋਜਨ ਅਤੇ ਔਰਤਾਂ ਦੋਵਾਂ ਦਾ ਅਪਮਾਨ ਕੀਤਾ ਹੈ।