Karan Johar: ਫ਼ਿਲਮ ਮੇਕਰ ਕਰਨ ਜੌਹਰ ਇਸ ਬਿਮਾਰੀ ਦਾ ਸ਼ਿਕਾਰ, ਦੱਸੀ ਵਿਆਹ ਨਾ ਕਰਨ ਦੀ ਵਜ੍ਹਾ
ਫ਼ਿਲਮਾਂ ਦੀ ਦੁਨੀਆ ਬਾਹਰ ਤੋਂ ਜਿੰਨੀਂ ਚਮਕ ਦਮਕ ਤੇ ਗਲੈਮਰ ਭਰਪੂਰ ਨਜ਼ਰ ਆਉਂਦੀ ਹੈ। ਅੰਦਰ ਤੋਂ ਉਨ੍ਹਾਂ ਹੀ ਇਹ ਦੁਨੀਆ ਖੋਖਲੀ ਹੈ। ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਹੁੰਦੇ ਹਨ। ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਕੋਈ ਸਮੱਸਿਆ ਹੁੰਦੀ ਹੈ। ਹਾਲ ਹੀ ਵਰੁਣ ਧਵਨ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਗੰਭੀਰ ਬਿਮਾਰੀ ਦਾ ਸ਼ਿਕਾਰ ਹਨ। ਹੁਣ ਅਜਿਹੀ ਹੀ ਖਬਰ ਕਰਨ ਜੌਹਰ ਵੱਲੋਂ ਵੀ ਆਈ ਹੈ।
Download ABP Live App and Watch All Latest Videos
View In Appਕਰਨ ਦਾ ਕਹਿਣਾ ਹੈ ਕਿ ਉਹ ਕਿਸੇ ‘ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਹਨ। ਉਹ ਜਦੋਂ ਕਿਸੇ ਰਿਸ਼ਤੇ ‘ਚ ਹੁੰਦੇ ਹਨ ਤਾਂ ਘੁਟਣ ਮਹਿਸੂਸ ਕਰਨ ਲੱਗਦੇ ਹਨ ਅਤੇ ਜਦੋਂ ਉਨ੍ਹਾਂ ਦੀ ਜ਼ਿੰਦਗੀ ‘ਚ ਕੋਈ ਨਹੀਂ ਤਾਂ ਵੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਇਸ ਦੇ ਲਈ ਉਹ ਕਈ ਮਨੋੋਵਿਗਿਆਨੀਆਂ ਤੇ ਡਾਕਟਰਾਂ ਨੂੰ ਮਿਲ ਚੁੱਕੇ ਹਨ, ਪਰ ਅਸਰ ਨਹੀਂ ਹੋਇਆ।
ਟਵੀਕ ਇੰਡੀਆ 'ਤੇ ਟਵਿੰਕਲ ਖੰਨਾ ਨਾਲ ਗੱਲ ਕਰਦੇ ਹੋਏ, ਜੌਹਰ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਪਿੱਛੇ ਭੱਜਦੇ ਸੀ ਜੋ ਉਨ੍ਹਾਂ ਦੀ ਕਦਰ ਨਹੀਂ ਕਰਦੇ ਸੀ। ਕਰਨ ਨੇ ਕਿਹਾ ਕਿ “ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾ ਲਵਾਂ, ਪਰ ਇਹ ਹੋ ਨਹੀਂ ਸਕਿਆ।” ਕਰਨ ਨੇ ਕਿਹਾ ਕਿ ਉਹ ਹੁਣ ਸਿਰਫ ਆਪਣੀ ਮਾਂ ਅਤੇ ਬੱਚਿਆਂ ਪ੍ਰਤੀ ਜਵਾਬਦੇਹ ਮਹਿਸੂਸ ਕਰਦਾ ਹੈ, ਅਤੇ ਕਦੇ ਵੀ 'ਕਿਸੇ ਨੂੰ ਲਿਆਉਣਾ' ਨਹੀਂ ਚਾਹੁੰਦੇ।
ਉਨ੍ਹਾਂ ਨੇ ਕਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਕਦੇ ਨਹੀਂ, ਪਰ ਮੈਂ 50 ਸਾਲਾਂ ਵਿੱਚ ਕਦੇ ਵੀ ਇੱਕ ਮਜ਼ਬੂਤ ਰਿਸ਼ਤੇ ਵਿੱਚ ਨਹੀਂ ਰਿਹਾ। ਕੁਝ ਅਜਿਹੇ ਮੌਕੇ ਹਨ ਜਦੋਂ ਮੈਂ ਸੋਚਿਆ ਕਿ ਇੱਕ ਰਿਸ਼ਤਾ ਹੋ ਸਕਦਾ ਹੈ, ਪਰ ਇਹ ਕਦੇ ਵੀ ਪੂਰਾ ਨਹੀਂ ਹੋਇਆ।
ਕਰਨ ਨੇ ਕਿਹਾ, “ਮੈਨੂੰ ਇਹ ਵੀ ਲੱਗਦਾ ਹੈ ਕਿ ਮੈਂ ਰਿਸ਼ਤਿਆਂ ਦੇ ਮਾਮਲੇ 'ਚ ਸੱਚਮੁੱਚ 'ਗੜਬੜ' ਹਾਂ। ਉਨ੍ਹਾਂ ਨੇ ਕਿਹਾ ਕਿ ਮੈ ਉਹਨਾਂ ਲੋਕਾਂ ਵੱਲ ਆਕਰਸ਼ਿਤ ਹੋ ਜਾਂਦਾ ਹਾਂ ਜੋ ਅਸਲ ਵਿੱਚ ਮੈਨੂੰ ਪਿਆਰ ਨਹੀਂ ਕਰਦੇ ਹਨ।
ਉਨ੍ਹਾਂ ਨੇ ਕਿਹਾ, “ਜਿਸ ਪਲ ਕੋਈ ਮੇਰੇ ਅੰਦਰ ਆਉਂਦਾ ਹੈ, ਮੈਂ ਪਹਿਲੀ ਉਡਾਣ ਲੈਂਦਾ ਹਾਂ। ਇਹ ਇੱਕ ਵੱਡੀ ਸਮੱਸਿਆ ਹੈ।
ਮੈਂ ਡਾਕਟਰਾਂ ਅਤੇ ਮਨੋਵਿਗਿਆਨੀਆਂ ਨਾਲ ਗੱਲ ਕੀਤੀ ਹੈ ਅਤੇ ਸੈਸ਼ਨਾਂ ਵਿੱਚ ਰਿਹਾ ਹਾਂ ਕਿ ਮੈਂ ਅਜਿਹਾ ਵਿਅਕਤੀ ਕਿਉਂ ਹਾਂ ਜੋ ਆਪਣੇ ਜੀਵਨ ‘ਚ ਪਿਆਰ ਨਹੀਂ ਚਾਹੁੰਦਾ। ਜਿਸ ਪਲ ਪਿਆਰ ਡੂੰਘਾ ਹੋ ਜਾਂਦਾ ਹੈ, ਮੈਂ ਕੈਦ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹਾਂ ... ਜਿਵੇਂ ਮੈਨੂੰ ਇਸ ਖੇਤਰ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ, ਜਿਸ ਪਲ ਮੇਰੇ ਕੋਲ ਉਹ ਪਿਆਰ ਨਹੀਂ ਹੁੰਦਾ, ਮੈਂ ਇਸ ਦੀ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹਾਂ