Kareena Kapoor Khan: ਕਰੀਨਾ ਕਪੂਰ ਨੇ ਸਾਦਗ਼ੀ ਭਰੇ ਅਵਤਾਰ `ਚ ਕੀਤਾ ਰੈਂਪ ਵਾਕ, ਸਾਦਗ਼ੀ ਦੇ ਫ਼ੈਨਜ਼ ਹੋਏ ਕਾਇਲ
ਕਰੀਨਾ ਕਪੂਰ ਖਾਨ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਰੈਂਪ ਵਾਕ ਕੀਤਾ। ਇਸ ਦੌਰਾਨ ਉਨ੍ਹਾਂ ਦੀਆਂ ਕਈ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਕਰੀਨਾ ਕਪੂਰ ਖਾਨ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਰੈਂਪ ਵਾਕ ਕੀਤਾ। ਇਸ ਦੌਰਾਨ ਉਨ੍ਹਾਂ ਦੀਆਂ ਕਈ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਈਵੈਂਟ ਦੀਆਂ ਤਸਵੀਰਾਂ ਖੁਦ ਕਰੀਨਾ ਕਪੂਰ ਖਾਨ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਹ ਇਕ ਲਗਜ਼ਰੀ ਕਾਰ ਲਾਂਚ ਈਵੈਂਟ ਸੀ ਜਿਸ 'ਚ ਕਰੀਨਾ ਪਹੁੰਚੀ ਸੀ।
ਤਸਵੀਰਾਂ 'ਚ ਕਰੀਨਾ ਕਪੂਰ ਨੇ ਵੀ ਇਕ ਕਾਰ ਦੇ ਸਾਹਮਣੇ ਪੋਜ਼ ਦਿੱਤਾ ਅਤੇ ਕਈ ਲੋਕਾਂ ਨਾਲ ਤਸਵੀਰਾਂ ਕਲਿੱਕ ਕੀਤੀਆਂ।
ਈਵੈਂਟ ਲਈ ਕਰੀਨਾ ਨੇ ਨੀਲੇ ਰੰਗ ਦਾ ਜੰਪਸੂਟ ਅਤੇ ਚਿੱਟੇ ਸਨੀਕਰਸ ਦੀ ਚੋਣ ਕੀਤੀ ਸੀ, ਇਸ ਦੇ ਨਾਲ ਉਸ ਨੇ ਜੈਕੇਟ ਵੀ ਪਹਿਨੀ ਹੋਈ ਸੀ।
ਕਰੀਨਾ ਕਪੂਰ ਨੇ ਘੱਟੋ-ਘੱਟ ਮੇਕਅਪ ਅਤੇ ਟਾਈਟ ਵਾਲ ਬਨ ਨਾਲ ਆਪਣਾ ਲੁੱਕ ਪੂਰਾ ਕੀਤਾ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਰੀਨਾ ਕਪੂਰ ਨੇ ਹਮੇਸ਼ਾ ਦੀ ਤਰ੍ਹਾਂ ਇਸ ਪਹਿਰਾਵੇ ਨੂੰ ਆਪਣੇ ਸਵੈਗ ਨਾਲ ਹੋਰ ਵੀ ਸਟਾਈਲਿਸ਼ ਬਣਾਇਆ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਹੰਸਲ ਮਹਿਤਾ ਦੀ ਅਗਲੀ ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਸੁਜੋਏ ਘੋਸ਼ ਦੀ ਵੈੱਬ ਫ਼ਿਲਮ ਵੀ ਹੈ।
ਕਰੀਨਾ ਹਾਲ ਹੀ 'ਚ ਆਮਿਰ ਖਾਨ ਨਾਲ 'ਲਾਲ ਸਿੰਘ ਚੱਢਾ' 'ਚ ਨਜ਼ਰ ਆਈ ਸੀ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।