ਬੁਆਏਫ੍ਰੈਂਡ Varun Bangera ਨੂੰ ਨਹੀਂ ਇਸ ਨੂੰ ਆਪਣੀ ਜ਼ਿੰਦਗੀ ਮੰਨਦੀ karishma Tanna, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਅਦਾਕਾਰਾ ਕਰਿਸ਼ਮਾ ਤੰਨਾ (Karishna Tanna) ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ। ਕਰਿਸ਼ਮਾ ਨੇ ਹਲਦੀ ਅਤੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਕਰਿਸ਼ਮਾ ਨੇ ਆਪਣੀ ਜ਼ਿੰਦਗੀ ਦੀ ਖਾਸ ਗੱਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਕਰਿਸ਼ਮਾ ਤੰਨਾ ਦੇ ਮਹਿੰਦੀ ਅਤੇ ਹਲਦੀ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਨਾਲ ਹੀ ਦੋਹਾਂ ਦੇ ਡਾਂਸ ਦੇ ਵੀਡੀਓ ਵੀ ਵਾਇਰਲ ਹੋ ਰਹੇ ਹਨ। ਜਿਸ 'ਚ ਦੋਵੇਂ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਕਰਿਸ਼ਮਾ ਨੇ ਹੁਣ ਆਪਣੇ ਕੁੱਤੇ TOTO ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਕਰਿਸ਼ਮਾ ਨੇ TOTO ਨੂੰ ਆਪਣੀ ਗੋਦ 'ਚ ਚੁੱਕਿਆ ਹੋਇਆ ਹੈ। ਫੋਟੋਆਂ ਸ਼ੇਅਰ ਕਰਦੇ ਹੋਏ ਕਰਿਸ਼ਮਾ ਨੇ ਲਿਖਿਆ- ਬਿਨਾਂ ਮੇਰੇ ਫੌਰਏਵਰ ਪਿਆਰ, ਮੇਰੇ ਬੇਟੇ, ਮੇਰੀ ਜ਼ਿੰਦਗੀ ਨਹੀਂ।
ਤਸਵੀਰਾਂ 'ਚ ਕਰਿਸ਼ਮਾ ਤੰਨਾ ਪੀਲੇ ਰੰਗ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਕਰਿਸ਼ਮਾ ਦੇ ਕੁੱਤੇ ਟੋਟੋ ਨੇ ਰੈੱਡ ਕਲਰ ਦਾ ਆਊਟਫਿਟ ਪਾਇਆ ਹੋਇਆ ਹੈ। ਟੋਟੋ ਕਰਿਸ਼ਮਾ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ 'ਚ ਕਰਿਸ਼ਮਾ ਉਸ ਨੂੰ ਗੋਦ 'ਚ ਲੈ ਕੇ ਜਾ ਰਹੀ ਹੈ ਤਾਂ ਕੁਝ 'ਚ ਉਹ ਉਸ ਨੂੰ ਜੱਫੀ ਪਾ ਰਹੀ ਹੈ।
ਕਰਿਸ਼ਮਾ ਅਤੇ ਵਰੁਣ ਅੱਜ ਸੱਤ ਫੇਰੇ ਲੈਣ ਜਾ ਰਹੇ ਹਨ। ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਕਰਿਸ਼ਮਾ ਅਤੇ ਵਰੁਣ ਦੀ ਖੂਬ ਤਾਰੀਫ ਕਰ ਰਿਹਾ ਹੈ। ਹੁਣ ਹਰ ਕੋਈ ਕਰਿਸ਼ਮਾ ਅਤੇ ਵਰੁਣ ਦੇ ਵਿਆਹ ਦੀਆਂ ਤਸਵੀਰਾਂ ਦੇਖਣ ਦਾ ਇੰਤਜ਼ਾਰ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਵਰੁਣ ਇੱਕ ਬਿਜ਼ਨੈੱਸਮੈਨ ਹਨ। ਉਹ VB Crop ਨਾਮ ਦੀ ਕੰਪਨੀ ਵਿੱਚ ਡਾਇਰੈਕਟਰ ਹਨ। ਵਰੁਣ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਜ਼ਿਆਦਾ ਐਕਟਿਵ ਨਹੀਂ ਹਨ।