Katrina Kaif: ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਘਰ ਕਦੋਂ ਆਵੇਗਾ ਨੰਨ੍ਹਾ ਮਹਿਮਾਨ, ਅਦਾਕਾਰਾ ਦੇ ਦੋਸਤ ਨੇ ਦੱਸੀ ਜੋੜੇ ਦੀ ਬੇਬੀ ਪਲਾਨਿੰਗ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਤੇ ਪਿਆਰੀ ਜੋੜੀ ਹੈ। ਪ੍ਰਸ਼ੰਸਕਾਂ ਨੂੰ ਇਸ ਜੋੜੀ ਦੀ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ। ਇਸ ਦੇ ਨਾਲ ਹੀ ਕੈਟ ਅਤੇ ਵਿੱਕੀ ਦੇ ਵਿਆਹ ਤੋਂ ਬਾਅਦ ਪ੍ਰਸ਼ੰਸਕ ਇਹ ਜਾਣਨ ਲਈ ਵੀ ਕਾਫੀ ਉਤਸ਼ਾਹਿਤ ਹਨ ਕਿ ਵਿੱਕੀ ਅਤੇ ਕੈਟਰੀਨਾ ਕਦੋਂ ਮਾਤਾ-ਪਿਤਾ ਬਣਨਗੇ।
Download ABP Live App and Watch All Latest Videos
View In Appਆਖਿਰਕਾਰ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ। ਹਾਲਾਂਕਿ ਇਸ ਗੱਲ ਦਾ ਖੁਲਾਸਾ ਕੈਟ ਅਤੇ ਵਿੱਕੀ ਨੇ ਨਹੀਂ ਸਗੋਂ ਉਨ੍ਹਾਂ ਦੇ ਇਕ ਖਾਸ ਦੋਸਤ ਨੇ ਕੀਤਾ ਹੈ।
ਕੈਟਰੀਨਾ ਕੈਫ ਦੇ ਬੇਬੀ ਪਲੈਨਿੰਗ ਨੂੰ ਲੈ ਕੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ, ETimes ਦੀ ਇੱਕ ਰਿਪੋਰਟ ਦੇ ਅਨੁਸਾਰ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਫੈਸਲਾ ਕੀਤਾ ਹੈ ਕਿ ਉਹ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਰਾ' ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੀ ਯੋਜਨਾ ਬਣਾਉਣਗੇ।
ਰਿਪੋਰਟ ਮੁਤਾਬਕ ਕੈਟਰੀਨਾ ਨੇ ਆਪਣੇ ਦੋਸਤਾਂ ਨੂੰ ਕਿਹਾ ਹੈ, ਮੈਂ ਵਿਜੇ ਸੇਤੂਪਤੀ ਅਤੇ ਫਰਹਾਨ ਅਖਤਰ ਨਾਲ ਫਿਲਮਾਂ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਹੀ ਬੱਚੇ ਦੀ ਯੋਜਨਾ ਬਣਾਵਾਂਗੀ। ਯਾਨੀ ਕਿ ਜਲਦ ਹੀ ਵਿੱਕੀ ਅਤੇ ਕੈਟ ਖੁਸ਼ਖਬਰੀ ਦੇਣ ਜਾ ਰਹੇ ਹਨ।
ਹਾਲਾਂਕਿ ਫਿਲਮ 'ਜੀ ਲੇ ਜ਼ਾਰਾ' ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਇਹ ਬਹੁਤ ਜਲਦੀ ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ।
ਇਸ ਦੇ ਨਾਲ ਹੀ ਕੈਟਰੀਨਾ ਕੈਫ ਮੈਰੀ ਕ੍ਰਿਸਮਸ 'ਚ ਵਿਜੇ ਸੇਤੂਪਤੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਦੱਸ ਦੇਈਏ ਕਿ ਕੈਟਰੀਨਾ ਕੈਫ ਜਲਦ ਹੀ ਸਲਮਾਨ ਖਾਨ ਨਾਲ 'ਟਾਈਗਰ 3' 'ਚ ਨਜ਼ਰ ਆਵੇਗੀ। 'ਟਾਈਗਰ 3' 'ਚ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ 'ਚ ਹਨ।
ਇਹ ਫਿਲਮ ਯਸ਼ਰਾਜ ਫਿਲਮਜ਼ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫਿਲਮ ਯਸ਼ਰਾਜ ਦੀ ਸਪਾਈ ਯੂਨੀਵਰਸ ਦਾ ਹਿੱਸਾ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ।