ਮੁੰਬਈ ਦੇ ਇਸ ਇਲਾਕੇ 'ਚ ਕਰੋੜਾਂ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ ਕਿਆਰਾ ਅਡਵਾਨੀ
ਕਿਆਰਾ ਅਡਵਾਨੀ ਦੇ ਘਰ ਮਹਾਲਕਸ਼ਮੀ ਤੋਂ ਹਾਜੀ ਅਲੀ ਦਰਗਾਹ, ਰੇਸ ਕੋਰਸ ਅਤੇ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦੇਖਿਆ ਗਿਆ।
Download ABP Live App and Watch All Latest Videos
View In AppKiara Advani Home: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਆਪਣੀ ਖੂਬਸੂਰਤੀ ਅਤੇ ਲਗਜ਼ਰੀ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਦਾਕਾਰਾ ਦਾ ਮੁੰਬਈ ਦਾ ਘਰ ਮੁੰਬਈ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਇਮਾਰਤ 'ਚ ਹੈ।
ਸਿਧਾਰਥ ਮਲਹੋਤਰਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਬਣੀ ਕਿਆਰਾ ਮੁੰਬਈ ਦੇ ਪਲੈਨੇਟ ਗੋਦਰੇਜ 'ਚ ਰਹਿੰਦੀ ਹੈ, ਜੋ ਕਿ ਮੁੰਬਈ ਸ਼ਹਿਰ ਦੇ ਮਹਾਲਕਸ਼ਮੀ ਇਲਾਕੇ 'ਚ ਹੈ।
ਤੁਹਾਨੂੰ ਦੱਸ ਦੇਈਏ ਕਿ ਪਲੈਨੇਟ ਗੋਦਰੇਜ ਮਹਿੰਗੀਆਂ ਅਤੇ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਹੈ। ਇਸ ਦੀਆਂ 51 ਮੰਜ਼ਿਲਾਂ ਹਨ ਜਿਸ ਵਿੱਚ 2, 3 ਅਤੇ 4 ਬੀ.ਐਚ.ਕੇ ਹਨ।ਕਿਆਰਾ ਦੇ ਘਰ ਨੂੰ ਅੰਦਰੋਂ ਬਹੁਤ ਹੀ ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਹੈ। ਜਿੱਥੋਂ ਹਾਜੀ ਅਲੀ ਦਰਗਾਹ, ਰੇਸ ਕੋਰਸ ਅਤੇ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਕਿਆਰਾ ਦੇ ਘਰ ਦੇ ਮੁੱਖ ਹਿੱਸੇ ਯਾਨੀ ਲਿਵਿੰਗ ਰੂਮ ਨੂੰ ਸਫੇਦ ਥੀਮ ਨਾਲ ਸਜਾਇਆ ਗਿਆ ਹੈ। ਜਿਸ ਨਾਲ ਘਰ ਦੀ ਖੂਬਸੂਰਤੀ ਵਧ ਜਾਂਦੀ ਹੈ।
ਇਸ ਦੇ ਨਾਲ ਹੀ ਘਰ ਵਿੱਚ ਇੱਕ ਬਹੁਤ ਵੱਡੀ ਬਾਲਕੋਨੀ ਵੀ ਬਣਾਈ ਗਈ ਹੈ। ਜਿਸ ਨਾਲ ਘਰ ਨੂੰ ਸ਼ਾਨਦਾਰ ਦਿੱਖ ਮਿਲਦੀ ਹੈ। ਇੱਥੋਂ ਕਿਆਰਾ ਅਕਸਰ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।