Flop Big Budget Movies: ਵੱਡੇ ਬਜਟ `ਚ ਬਣੀਆਂ ਇਹ ਬਾਲੀਵੁੱਡ ਦੀਆਂ ਫ਼ਿਲਮਾਂ ਸਾਬਤ ਹੋਈਆਂ ਸੁਪਰਫ਼ਲਾਪ, ਸਭ ਤੋਂ ਜ਼ਿਆਦਾ ਫ਼ਿਲਮਾਂ ਅਕਸ਼ੇ ਦੀਆਂ
ਫਿਲਮ ਇੰਡਸਟਰੀ ਲਈ ਇਹ ਸਾਲ ਮਿਲਿਆ-ਜੁਲਿਆ ਰਿਹਾ। ਇੱਕ ਪਾਸੇ KGF 2, RRR, ਭੁੱਲ ਭੁਲਾਈਆ 2, ਜੁਗ ਜੁਗ ਜੀਓ ਵਰਗੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ।
Download ABP Live App and Watch All Latest Videos
View In Appਕੁਝ ਵੱਡੇ ਬਜਟ ਦੀਆਂ ਫਿਲਮਾਂ ਵੀ ਸਨ ਜੋ ਬਾਕਸ ਆਫਿਸ 'ਤੇ ਫਲੈਟ ਡਿੱਗ ਗਈਆਂ। ਅੱਜ ਆਓ ਦੇਖੀਏ ਕੁਝ ਅਜਿਹੀਆਂ ਹੀ ਵੱਡੇ ਬਜਟ ਦੀਆਂ ਫਿਲਮਾਂ 'ਤੇ ਜੋ 2022 'ਚ ਸੁਪਰਫਲਾਪ ਰਹੀਆਂ। ਅੱਜ ਆਓ ਦੇਖੀਏ ਕੁਝ ਅਜਿਹੀਆਂ ਹੀ ਵੱਡੇ ਬਜਟ ਦੀਆਂ ਫਿਲਮਾਂ 'ਤੇ ਜੋ 2022 'ਚ ਸੁਪਰਫਲਾਪ ਰਹੀਆਂ।
ਸਭ ਤੋਂ ਪਹਿਲਾਂ ਲਾਲ ਸਿੰਘ ਚੱਢਾ, ਜਿਸ ਦਾ ਬਜਟ 180 ਕਰੋੜ ਸੀ, ਪਰ ਰਿਲੀਜ਼ ਹੋਣ ਤੋਂ ਇਕ ਹਫਤੇ ਬਾਅਦ ਤੱਕ ਇਸ ਦੀ ਕਮਾਈ 50 ਕਰੋੜ ਤੱਕ ਨਹੀਂ ਪਹੁੰਚ ਸਕੀ। ਫਿਲਮ ਦੇ ਸੁਪਰ ਫਲਾਪ ਹੋਣ ਤੋਂ ਆਮਿਰ ਖਾਨ ਕਾਫੀ ਨਿਰਾਸ਼ ਹਨ।
ਅਕਸ਼ੇ ਕੁਮਾਰ ਅਤੇ ਭੂਮੀ ਪੇਡਨੇਕਰ ਦੀ ਫਿਲਮ ਰਕਸ਼ਾ ਬੰਧਨ ਵੀ ਘਾਟੇ 'ਚ ਰਹੀ ਸੀ। ਕਰੀਬ 80 ਕਰੋੜ 'ਚ ਬਣੀ ਇਹ ਫਿਲਮ ਹੁਣ ਤੱਕ 50 ਕਰੋੜ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀ ਹੈ।
ਰਣਬੀਰ ਕਪੂਰ ਸਟਾਰਰ ਫਿਲਮ ਸ਼ਮਸ਼ੇਰਾ ਵੀ ਫਲਾਪ ਸਾਬਤ ਹੋਈ ਸੀ। 183 ਕਰੋੜ 'ਚ ਬਣੀ ਇਸ ਫਿਲਮ ਦਾ ਲਾਈਫਟਾਈਮ ਕਲੈਕਸ਼ਨ ਸਿਰਫ 65-75 ਕਰੋੜ ਹੀ ਰਹਿ ਗਿਆ।
ਅਕਸ਼ੈ ਕੁਮਾਰ ਦੀ ਫਿਲਮ ਪ੍ਰਿਥਵੀਰਾਜ ਦੀ ਹਾਲਤ ਵੀ ਕਾਫੀ ਖਰਾਬ ਸੀ। 300 ਕਰੋੜ ਦੇ ਬਜਟ 'ਚ ਬਣੀ ਇਹ ਫਿਲਮ ਬਾਕਸ ਆਫਿਸ 'ਤੇ ਸਿਰਫ 64 ਕਰੋੜ ਹੀ ਕਮਾ ਸਕੀ।
ਪ੍ਰਭਾਸ ਸਟਾਰਰ ਫਿਲਮ ਰਾਧੇ ਸ਼ਿਆਮ 300 ਕਰੋੜ ਦੇ ਬਜਟ 'ਚ ਬਣੀ ਸੀ ਪਰ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਕੁਲੈਕਸ਼ਨ ਘਟ ਕੇ ਸਿਰਫ 155 ਕਰੋੜ ਰਹਿ ਗਿਆ।
ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਸਟਾਰਰ ਬੱਚਨ ਪਾਂਡੇ ਵੀ ਫਲਾਪ ਸਾਬਤ ਹੋਈ। ਇਸ ਦਾ ਬਜਟ 150 ਕਰੋੜ ਸੀ ਪਰ ਇਹ ਸਿਰਫ 50 ਕਰੋੜ ਹੀ ਕਮਾ ਸਕਿਆ।