ਕਦੇ ਬਾਲੀਵੁੱਡ ਤੇ ਰਾਜ ਕਰਦੀਆਂ ਸੀ 90 ਦੇ ਦਹਾਕੇ ਦੀਆਂ ਇਹ ਅਭਿਨੇਤਰੀਆਂ, ਅੱਜ ਨਹੀਂ ਮਿਲਦੀ ਕੋਈ ਫ਼ਿਲਮ, ਓਟੀਟੀ ਬਣਿਆ ਸਹਾਰਾ
ਕਹਿੰਦੇ ਨੇ ਕਿ ਬਾਲੀਵੁੱਡ ਗਲੈਮਰ ਦੀ ਦੁਨੀਆ ਹੈ। ਇੱਥੇ ਜਿੰਨੀ ਜਲਦੀ ਨਾਮ ਤੇ ਸ਼ੋਹਰਤ ਮਿਲਦੀ ਹੈ, ਉਨੀਂ ਹੀ ਜਲਦੀ ਗੁੰਮਨਾਮੀ ਤੇ ਨਾਕਾਮੀ ਵੀ ਮਿਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 90 ਦੇ ਦਹਾਕੇ ਦੀਆਂ ਜਿਹੜੀਆਂ ਅਭਿਨੇਤਰੀਆਂ ਕਦੇ ਸਿਲਵਰ ਸਕ੍ਰੀਨ ਤੇ ਰਾਜ ਕਰਦੀਆਂ ਸੀ। ਉਨ੍ਹਾਂ ਨੂੰ ਅੱਜ ਕੋਈ ਫ਼ਿਲਮ ਨਹੀਂ ਮਿਲ ਰਹੀ। ਉਹ ਜਾਂ ਤਾਂ ਆਪਣੀ ਹੋਮ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਕਰ ਰਹੀਆਂ ਹਨ ਜਾਂ ਫ਼ਿਰ ਓਟੀਟੀ ਪਲੇਟਫ਼ਾਰਮ ਵੱਲ ਭੱਜ ਰਹੀਆਂ ਹਨ।
Download ABP Live App and Watch All Latest Videos
View In AppOTT ਪਲੇਟਫਾਰਮ ਨੇ ਕਈ ਕਲਾਕਾਰਾਂ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਹੈ। ਅਜਿਹੇ 'ਚ ਆਓ ਦੱਸਦੇ ਹਾਂ 90 ਦੇ ਦਹਾਕੇ ਦੀਆਂ ਉਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਨੇ ਸਾਲਾਂ ਤੱਕ ਵੱਡੇ ਪਰਦੇ ਤੋਂ ਗਾਇਬ ਰਹਿਣ ਤੋਂ ਬਾਅਦ OTT ਰਾਹੀਂ ਵਾਪਸੀ ਕੀਤੀ ਹੈ।
90 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਕਰਿਸ਼ਮਾ ਕਪੂਰ ਨੇ ਸਾਲ 2020 ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਮੈਂਟਲਹੁੱਡ' ਰਾਹੀਂ ਆਪਣਾ OTT ਡੈਬਿਊ ਕੀਤਾ ਸੀ।
ਲੰਬੇ ਸਮੇਂ ਤੱਕ ਪਰਦੇ ਤੋਂ ਦੂਰ ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ ਸੋਨਾਲੀ ਬੇਂਦਰੇ ਨੇ OTT ਰਾਹੀਂ ਵਾਪਸੀ ਕੀਤੀ ਹੈ। ਉਹ ਵੈੱਬ ਸੀਰੀਜ਼ 'ਦ ਬ੍ਰੋਕਨ ਨਿਊਜ਼' 'ਚ ਨਜ਼ਰ ਆਈ ਸੀ।
ਮਾਧੁਰੀ ਦੀਕਸ਼ਿਤ ਨੇ ਓਟੀਟੀ 'ਤੇ 'ਦਿ ਫੇਮ ਗੇਮ' ਸੀਰੀਜ਼ ਨਾਲ ਆਪਣੀ ਸ਼ੁਰੂਆਤ ਕੀਤੀ। ਪਿਛਲੇ ਸਮੇਂ ਦੀ ਨੰਬਰ 1 ਹੀਰੋਇਨ ਦੀ ਇਹ ਲੜੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ। ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਸ ਸੀਰੀਜ਼ 'ਚ ਮਾਧੁਰੀ ਨੇ ਅਨਾਮਿਕਾ ਨਾਂ ਦੀ ਮਸ਼ਹੂਰ ਅਭਿਨੇਤਰੀ ਦਾ ਕਿਰਦਾਰ ਨਿਭਾਇਆ ਹੈ।
ਅਭਿਨੇਤਰੀ ਸੁਸ਼ਮਿਤਾ ਸੇਨ ਨੇ ਲਗਭਗ 10 ਸਾਲ ਬਾਅਦ ਵੈੱਬ ਸੀਰੀਜ਼ 'ਆਰਿਆ' ਨਾਲ OTT ਪਲੇਟਫਾਰਮ 'ਤੇ ਡੈਬਿਊ ਕੀਤਾ ਹੈ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਲੜੀ ਦੇ ਦੂਜੇ ਭਾਗ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।
ਬਾਲੀਵੁੱਡ ਅਦਾਕਾਰਾ ਕਾਜੋਲ ਆਪਣੇ ਦੌਰ ਦੀ ਸੁਪਰਹਿੱਟ ਹੀਰੋਇਨਾਂ ਵਿੱਚੋਂ ਇੱਕ ਰਹੀ ਹੈ। ਹੁਣ ਉਹ ਵੱਡੇ ਪਰਦੇ 'ਤੇ ਘੱਟ ਹੀ ਆਉਂਦੀ ਹੈ। ਹਾਲਾਂਕਿ, ਕਾਜੋਲ ਨੇ 2021 ਵਿੱਚ 'ਤ੍ਰਿਭੰਗਾ' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਸੀ।
ਰਵੀਨਾ ਟੰਡਨ ਨੇ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਅਰਣਯਕ' ਰਾਹੀਂ ਆਪਣੀ OTT ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਬਹਾਦਰ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ।