Mother's Day: ਅਮ੍ਰਿਤਾ ਰਾਵ ਨੇ ਬ੍ਰੈਸਟਫੀਡਿੰਗ ਬਾਰੇ ਦੱਸਿਆ ਤਜ਼ਰਬਾ, ਖੁਦ ਨੂੰ ਕਿਸਮਤ ਵਾਲੀ ਕਿਹਾ
ਫ਼ਿਲਮ ਇੰਡਸਟਰੀ 'ਚ ਖੁਦ ਨੂੰ ਸਥਾਪਿਤ ਕਰਨਾ ਹਰ ਅਦਾਕਾਰਾ ਦਾ ਸੁਫਨਾ ਹੁੰਦਾ ਹੈ। ਅਮ੍ਰਿਤਾ ਰਾਵ ਵੀ ਅਜਿਹੀ ਹੀ ਅਦਾਕਾਰਾ ਹੈ ਜਿੰਨ੍ਹਾਂ ਨੇ ਘੱਟ ਉਮਰ 'ਚ ਹੀ ਆਪਣੀ ਪਛਾਣ ਬਣਾ ਲਈ। ਹਾਲ ਹੀ 'ਚ ਉਨ੍ਹਾਂ ਬੱਚੇ ਨੂੰ ਜਨਮ ਦਿੱਤਾ ਹੈ ਤੇ ਹੁਣ ਉਨ੍ਹਾਂ ਬ੍ਰੈਸਟਫੀਡਿੰਗ ਨੂੰ ਲੈਕੇ ਆਪਣਾ ਨਜ਼ਰੀਆ ਰੱਖਿਆ ਹੈ।
Download ABP Live App and Watch All Latest Videos
View In Appਅਮ੍ਰਿਤਾ ਰਾਵ ਨੇ ਕਿਹਾ, 'ਮੈਨੂੰ ਇਹ ਜਾਣਕੇ ਨਿਰਾਸ਼ਾ ਹੁੰਦੀ ਹੈ ਕਿ ਬ੍ਰੈਸਟਫੀਡਿੰਗ ਅਜੇ ਵੀ ਸ਼ਰਮਿੰਦਾ ਹੋਣ ਵਾਲੀ ਚੀਜ਼ ਕਿਉਂ ਹੈ।'
ਉਨ੍ਹਾਂ ਕਿਹਾ ਕਿਸਮਤ ਨਾਲ ਮੈਂ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਸਭ ਨੌਰਮਲ ਹੈ। ਮੈਨੂੰ ਲੱਗਦਾ ਹੈ ਕਿ ਬ੍ਰੈਸਟਫੀਡਿੰਗ ਆਮ ਚੀਜ਼ ਹੈ। ਇੱਥੋਂ ਤਕ ਕਿ ਮੇਰੇ ਸਹੁਰੇ ਖਾਸ ਤੌਰ 'ਤੇ ਮੇਰੀ ਸੱਸ ਇਸ ਬਾਰੇ ਖੁੱਲ੍ਹੀ ਸੋਚ ਰੱਖਦੀ ਹੈ।
ਅਮ੍ਰਿਤਾ ਨੇ ਕਿਹਾ, 'ਮੈਨੂੰ ਤਾਂ ਸਹੁਰਿਆਂ 'ਚ ਕਦੇ ਬੱਚੇ ਨੂੰ ਫੀਡ ਕਰਵਾਉਣ ਲਈ ਦੂਜੇ ਕਮਰੇ 'ਚ ਜਾਣ ਲਈ ਕਿਹਾ ਗਿਆ। ਇਹ ਸ਼ਲਾਘਾਯੋਗ ਹੈ।'
ਅਮ੍ਰਿਤਾ ਨੇ ਨਵੀਆਂ ਮਾਵਾਂ ਬਣੀਆਂ ਮਹਿਲਾਵਾਂ ਨੂੰ ਟਿਪਸ ਦਿੱਤਾ ਕਿ ਉਹ ਰੋਜ਼ਾਨਾ ਯੋਗਾ ਕਰਨ। ਉਨ੍ਹਾਂ ਕਿਹਾ ਆਪਣੇ ਬੱਚੇ ਨੂੰ ਟੌਪ ਫੀਡ ਦੇਣ ਦੀ ਜਬਾਇ ਬ੍ਰੈਸਟ ਫੀਡ ਕਰਵਾਓ। ਕਿਉਂਕਿ ਮਾਂ ਦਾ ਦੁੱਧ ਬੱਚੇ ਲਈ ਬਿਹਤਰ ਹੁੰਦਾ ਹੈ।
ਉਨ੍ਹਾਂ ਕਿਹਾ ਬੱਚੇ ਦੀ ਦੇਖਭਾਲ 'ਚ ਮੇਰੇ ਪਤੀ ਮੇਰੀ ਬਹੁਤ ਮਦਦ ਕਰਦੇ ਹਨ।
ਅਮ੍ਰਿਤਾ ਨੇ ਪਤੀ ਦੀ ਤਾਰੀਫ ਕਰਦਿਆਂ ਕਿਹਾ ਕਈ ਵਾਰ ਰਾਤ ਨੂੰ ਅਨਮੋਲ ਵੀਰ ਨੂੰ ਸੰਭਾਲਦੇ ਹਨ।