Mouni Roy: ਮੌਨੀ ਰਾਏ ਗੋਲਡਨ ਲਹਿੰਗਾ ਵਿੱਚ ਦਿਖੀ ਬੇੱਹਦ ਖੂਬਸੂਰਤ, ਫੈਨਜ਼ ਨੇ ਕਿਹਾ- ਸਵਰਗ ਤੋਂ ਉਤਰੀ ਹੋਈ ਅਪਸਰਾ
ਲੇਟੈਸਟ ਫੋਟੋਸ਼ੂਟ 'ਚ ਮੌਨੀ ਰਾਏ ਦਾ ਖੂਬਸੂਰਤ ਲੁੱਕ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ। ਮੌਨੀ ਅਕਸਰ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਮੌਨੀ ਰਾਏ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਅਭਿਨੇਤਰੀ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਹ ਗੋਲਡਨ ਰੰਗ ਦੇ ਲਹਿੰਗਾ 'ਚ ਧਮਾਲ ਮਚਾ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਮੌਨੀ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਉਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ। ਯੂਜ਼ਰਸ ਇਹ ਕਹਿਣ ਲਈ ਮਜ਼ਬੂਰ ਹੋ ਗਏ ਕਿ ਤੁਸੀਂ ਸਵਰਗ ਤੋਂ ਆਈ ਅਪਸਰਾ ਵਾਂਗ ਲੱਗ ਰਹੇ ਹੋ।
ਉਹ ਆਪਣੀਆਂ ਮਨਮੋਹਕ ਅਦਾਵਾਂ ਨਾਲ ਆਪਣੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਰਹੀ ਹੈ। ਮੌਨੀ ਨੇ ਮਾਂਗ ਟਿੱਕਾ ਅਤੇ ਹੈਵੀ ਈਅਰਰਿੰਗਸ ਨਾਲ ਆਪਣਾ ਹੌਟ ਲੁੱਕ ਪੂਰਾ ਕੀਤਾ ਹੈ।
ਅਦਾਕਾਰਾ ਨੇ ਇੱਕ ਤੋਂ ਬਾਅਦ ਇੱਕ ਪੋਜ਼ ਦੇ ਕੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ। ਲੋਕ ਉਸ ਦੇ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਗੋਲਡਨ ਲਹਿੰਗਾ 'ਚ ਉਹ ਸ਼ਾਨਦਾਰ ਲੱਗ ਰਹੀ ਹੈ।
ਮੌਨੀ ਦੇ ਹਰ ਲੁੱਕ ਨੂੰ ਲੈ ਕੇ ਪ੍ਰਸ਼ੰਸਕ ਦੀਵਾਨੇ ਹਨ। ਅਭਿਨੇਤਰੀ ਕੈਜ਼ੂਅਲ, ਐਥਨਿਕ ਅਤੇ ਫਾਰਮਲ ਸਮੇਤ ਹਰ ਤਰ੍ਹਾਂ ਦੇ ਪਹਿਰਾਵੇ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ।
ਮੌਨੀ ਨੇ ਟੀਵੀ ਤੋਂ ਫਿਲਮਾਂ ਤੱਕ ਦਾ ਸਫਰ ਕਾਫੀ ਸਫਲਤਾ ਨਾਲ ਪੂਰਾ ਕੀਤਾ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵਿਜ਼ੂਅਲ ਟ੍ਰੀਟ ਦਿੰਦੀ ਰਹਿੰਦੀ ਹੈ।