Mukesh Khanna: ਟੀਵੀ ਦੇ 'ਸ਼ਕਤੀਮਾਨ' ਦਾ 64ਵਾਂ ਜਨਮਦਿਨ, ਸੁਪਰਹੀਰੋ ਬਣ ਘਰ-ਘਰ ਪ੍ਰਸਿੱਧ ਹੋਏ ਮੁਕੇਸ਼ ਖੰਨਾ, ਉਧਾਰ ਪੈਸੇ ਲੈ ਬਣਾਇਆ ਸੀ ਸ਼ੋਅ
ਟੀਵੀ ਦੇ ਸ਼ਕਤੀਮਾਨ ਯਾਨੀ ਮੁਕੇਸ਼ ਖੰਨਾ ਦਾ ਜਨਮ 23 ਜੂਨ, 1958 ਨੂੰ ਹੋਇਆ ਸੀ। ਸ਼ਕਤੀਮਾਨ ਤੋਂ ਇਲਾਵਾ ਮੁਕੇਸ਼ ਬੀ ਆਰ ਚੋਪੜਾ ਦੀ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਦੀ ਭੂਮਿਕਾ ਵੀ ਨਿਭਾਈ ਹੈ।
Download ABP Live App and Watch All Latest Videos
View In App90 ਦੇ ਦਹਾਕੇ ਦੇ ਬੱਚਿਆਂ ਨੇ ਆਪਣੇ ਬਚਪਨ ਵਿੱਚ ਸ਼ਕਤੀਮਾਨ ਨੂੰ ਜ਼ਰੂਰ ਦੇਖਿਆ ਹੋਵੇਗਾ। ਉਸ ਸਮੇਂ ਇਸ ਸ਼ੋਅ ਦਾ ਵੱਖਰਾ ਹੀ ਕ੍ਰੇਜ਼ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸ਼ੋਅ ਉਧਾਰ ਪੈਸੇ ਲੈਕੇ ਤਿਆਰ ਕੀਤਾ ਗਿਆ ਸੀ।
'ਸ਼ਕਤੀਮਾਨ' 1997 ਤੋਂ 2005 ਤੱਕ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਇਆ ਸੀ। 'ਸ਼ਕਤੀਮਾਨ' ਦੇ ਮੁੱਖ ਲੀਡ ਤੋਂ ਇਲਾਵਾ, ਮੁਕੇਸ਼ ਖੰਨਾ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਸੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ। ਜਦੋਂ ਮੁਕੇਸ਼ ਨੇ ਇਹ ਸ਼ੋਅ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਦੇ ਕੋਲ ਇਸਦੇ ਲਈ ਪੈਸੇ ਨਹੀਂ ਸਨ।
ਸ਼ਕਤੀਮਾਨ ਦਾ ਵਿਚਾਰ ਲੈ ਕੇ ਮੁਕੇਸ਼ ਖੰਨਾ ਸਭ ਤੋਂ ਪਹਿਲਾਂ ਰਾਜਸ਼੍ਰੀ ਕੋਲ ਗਏ। ਰਾਜਸ਼੍ਰੀ ਪ੍ਰੋਡਕਸ਼ਨਜ਼ ਨੂੰ ਇਹ ਵਿਚਾਰ ਪਸੰਦ ਆਇਆ। ਇਸ ਤੋਂ ਬਾਅਦ ਮੁਕੇਸ਼ ਖੰਨਾ ਨੇ ਦੂਰਦਰਸ਼ਨ ਨੂੰ ਆਪਣਾ ਵਿਚਾਰ ਦੱਸਿਆ। ਉਥੇ ਵੀ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ। ਹਾਲਾਂਕਿ, ਅੱਗੇ ਦਾ ਰਸਤਾ ਬਿਲਕੁਲ ਵੀ ਆਸਾਨ ਨਹੀਂ ਸੀ। ਇਸ ਸੁਪਰਹੀਰੋ ਸ਼ੋਅ ਨੂੰ ਬਣਾਉਣ 'ਚ ਕਾਫੀ ਪੈਸਾ ਖਰਚ ਹੋਣਾ ਸੀ ਪਰ ਮੁਕੇਸ਼ ਖੰਨਾ ਡਰ ਦੇ ਮਾਰੇ ਪਿੱਛੇ ਨਹੀਂ ਹਟੇ।
ਇਸ ਸ਼ੋਅ ਨੂੰ ਬਣਾਉਣ ਲਈ ਮੁਕੇਸ਼ ਖੰਨਾ ਨੇ ਆਪਣੇ ਦੋਸਤ ਜਤਿਨ ਜਾਨੀ ਤੋਂ 8 ਲੱਖ ਰੁਪਏ ਉਧਾਰ ਲਏ ਸਨ। ਜਤਿਨ ਨੇ ਮੁਕੇਸ਼ ਨੂੰ 50 ਫੀਸਦੀ ਹਿੱਸੇਦਾਰੀ ਲਈ ਕਿਹਾ, ਪਰ ਮੁਕੇਸ਼ ਨੇ ਨਹੀਂ ਮੰਨਿਆ। ਮੁਕੇਸ਼ ਨੇ ਜਤਿਨ ਨੂੰ 8 ਰੁਪਏ ਦੀ ਬਜਾਏ 16 ਲੱਖ ਰੁਪਏ ਵਾਪਸ ਕੀਤੇ। ਇਸ ਤੋਂ ਬਾਅਦ ਅੰਬੂ ਮੁਰਾਰਕਾ ਨੇ ਬਿਨਾਂ ਵਿਆਜ ਮੁਕੇਸ਼ ਅੰਬਾਨੀ ਨੂੰ 75 ਲੱਖ ਰੁਪਏ ਦਿੱਤੇ। ਮੁਕੇਸ਼ ਨੇ ਇਹ ਰਕਮ ਦੋ ਸਾਲ ਬਾਅਦ ਉਸ ਨੂੰ ਵਾਪਸ ਕਰ ਦਿੱਤੀ।
ਮੁਕੇਸ਼ ਖੰਨਾ ਨੇ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ੋਅ ਬਣਾਉਣ ਲਈ ਸੀਰੀਅਲ ਦੇ ਸਟਾਫ ਤੋਂ ਵੀ ਪੈਸੇ ਲੈਣੇ ਪੈਂਦੇ ਸਨ। ਮੁਕੇਸ਼ ਨੇ ਦੱਸਿਆ ਸੀ ਕਿ ਇੱਕ ਐਪੀਸੋਡ ਦੀ ਸ਼ੂਟਿੰਗ ਵਿੱਚ ਉਸਨੂੰ 4-5 ਦਿਨ ਲੱਗ ਜਾਂਦੇ ਸਨ। ਇੱਕ ਵਾਰ ਔਖੇ ਸਟੰਟ ਕਾਰਨ ਉਸ ਨੂੰ ਇੱਕ ਐਪੀਸੋਡ ਸ਼ੂਟ ਕਰਨ ਵਿੱਚ 21 ਦਿਨ ਲੱਗ ਗਏ। ਇੰਨੇ ਦਿਨਾਂ ਦੀ ਸ਼ੂਟਿੰਗ ਕਾਰਨ ਉਨ੍ਹਾਂ ਦਾ ਬਜਟ ਹਿੱਲ ਗਿਆ ਸੀ। ਉਸ ਸਮੇਂ ਉਥੇ ਮੌਜੂਦ ਸਟਾਫ ਨੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਬਾਅਦ ਵਿੱਚ ਸਟਾਫ ਨੂੰ ਪੈਸੇ ਵਾਪਸ ਕਰ ਦਿੱਤੇ ਗਏ।
ਹਾਲਾਂਕਿ ਇਕ ਸਮੇਂ ਮੁਕੇਸ਼ ਨੂੰ ਇਸ ਸੁਪਰਹਿੱਟ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਸੀ। ਬਹੁਤ ਸਾਰੇ ਲੋਕ ਸਮਝ ਨਹੀਂ ਸਕੇ ਕਿ ਅਜਿਹੇ ਹਿੱਟ ਸ਼ੋਅ ਨੂੰ ਬੰਦ ਕਿਉਂ ਕੀਤਾ ਗਿਆ। ਇਸ ਬਾਰੇ ਗੱਲ ਕਰਦੇ ਹੋਏ ਮੁਕੇਸ਼ ਨੇ ਆਪਣੇ ਯੂਟਿਊਬ ਚੈਨਲ 'ਤੇ ਦੱਸਿਆ ਸੀ- 'ਜਦੋਂ ਸ਼ਕਤੀਮਾਨ ਸ਼ੁਰੂ ਹੋਇਆ ਸੀ, ਮੈਂ ਬਦਲੇ 'ਚ ਦੂਰਦਰਸ਼ਨ ਦੇ ਮਾਲਕ ਨੂੰ 3 ਲੱਖ ਰੁਪਏ ਦਿੰਦਾ ਸੀ। ਉਸ ਨੂੰ ਪ੍ਰਾਈਮ ਟਾਈਮ ਨਹੀਂ ਮਿਲ ਰਿਹਾ ਸੀ, ਮੰਗਲਵਾਰ ਰਾਤ ਦਾ ਸਲਾਟ ਅਤੇ ਸ਼ਨੀਵਾਰ ਦਿਨ ਦਾ ਸਲਾਟ ਮਿਲਿਆ। ਸ਼ੋਅ ਦਿਨ ਵੇਲੇ ਆਉਂਦਾ ਸੀ, ਇਸ ਲਈ ਬੱਚਿਆਂ ਨੇ ਸਕੂਲ ਨੂੰ ਬੰਕ ਕਰਨਾ ਸ਼ੁਰੂ ਕਰ ਦਿੱਤਾ, ਹਾਲਾਂਕਿ ਸੀਰੀਅਲ ਹਿੱਟ ਸੀ, ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਕੁਝ ਸਮੇਂ ਬਾਅਦ ਮੈਨੂੰ ਐਤਵਾਰ ਨੂੰ 12 ਵਜੇ ਦੀ ਸਲਾਟ ਮਿਲੀ। ਜਦੋਂ ਇਹ ਸੀਰੀਅਲ ਹਿੱਟ ਹੋਇਆ ਸੀ ਤਾਂ ਚੈਨਲ ਨੇ ਮੇਰੇ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਸੀ। ਮੈਂ ਵੀ ਦਿੰਦਾ ਸੀ ਪਰ ਜਦੋਂ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ ਤਾਂ ਮੈਂ ਇੰਨੇ ਪੈਸੇ ਨਹੀਂ ਦੇ ਸਕਿਆ। ਚੈਨਲ ਤੋਂ ਇਲਾਵਾ ਮੈਂ ਚੀਜ਼ਾਂ ਹੋਰ ਵੀ ਦੇਖਣੀਆਂ ਸਨ। ਤੰਗ ਆ ਕੇ ਮੈਨੂੰ ਸੀਰੀਅਲ ਬੰਦ ਕਰਨਾ ਪਿਆ।