Neeru Bajwa: ਨੀਰੂ ਬਾਜਵਾ ਹੈ 10ਵੀਂ ਪਾਸ, ਗਿੱਪੀ ਗਰੇਵਾਲ ਸਾਹਮਣੇ ਇੰਝ ਖੁੱਲ੍ਹ ਗਈ ਸੀ ਅਦਾਕਾਰਾ ਦੀ ਪੋਲ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪਿਛਲੇ ਡੇਢ ਦਹਾਕੇ ਤੋਂ ਪੰਜਾਬੀ ਸਿਨੇਮਾ 'ਚ ਐਕਟਿਵ ਹੈ ਅਤੇ ਆਪਣੇ ਕਰੀਅਰ 'ਚ ਉਸ ਨੇ ਇੱਕ ਤੋਂ ਵਧ ਇੱਕ ਹਿੱਟ ਫਿਲਮ 'ਚ ਕੰਮ ਕੀਤਾ ਹੈ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਪੰਜਾਬ ਭਰ 'ਚ ਨੀਰੂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅੱਜ ਅਸੀਂ ਤੁਹਾਨੂੰ ਨੀਰੂ ਬਾਜਵਾ ਬਾਰੇ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਤੁਸੀਂ ਸੁਣੀ ਹੋਵੇ।
ਕਿਉਂਕਿ ਫੈਨਜ਼ ਹਮੇਸ਼ਾ ਆਪਣੇ ਮਨਪਸੰਦ ਸੈਲੇਬਸ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣ ਲਈ ਬੇਤਾਬ ਰਹਿੰਦੇ ਹਨ, ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਨੀਰੂ ਬਾਜਵਾ ਕਿੰਨੀ ਪੜ੍ਹੀ ਲਿਖੀ ਹੈ।
ਹਾਲ ਹੀ 'ਚ ਨੀਰੂ ਬਾਜਵਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗਿੱਪੀ ਗਰੇਵਾਲ ਨੀਰੂ ਦੀ ਸਿੱਖਿਅਕ ਯੋਗਤਾ ਬਾਰੇ ਖੁਲਾਸਾ ਕਰਦਾ ਨਜ਼ਰ ਆਉਂਦਾ ਹੈ।
ਗਿੱਪੀ ਨੇ ਨੀਰੂ ਨੂੰ ਪੁੱਛਿਆ ਕਿ ਤੁਸੀਂ ਬਚਪਨ 'ਚ ਪੜ੍ਹਾਈ 'ਚ ਕਿੰਨੇ ਹੁਸ਼ਿਆਰ ਸੀ? ਇਸ 'ਤੇ ਨੀਰੂ ਹੱਸਣ ਲੱਗ ਪੈਂਦੀ ਹੈ ਅਤੇ ਕਹਿੰਦੀ ਹੈ ਕਿ ਉਸ ਦੇ ਪਿਤਾ ਅਕਸਰ ਹੀ ਉਸ ਤੋਂ ਨਾਰਾਜ਼ ਰਹਿੰਦੇ ਸੀ ਕਿਉਂਕਿ ਉਹ ਪੜ੍ਹਾਈ ਵਿੱਚ ਕਮਜ਼ੋਰ ਸੀ।
ਉਸ ਨੂੰ ਪੜ੍ਹਾਈ ਲਿਖਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸ ਨੂੰ ਸਕੂਲ 'ਚ ਪੇਪਰਾਂ 'ਚ ਨੰਬਰ ਵੀ ਘੱਟ ਹੀ ਮਿਲਦੇ ਹੁੰਦੇ ਸੀ। ਪਰ ਉਸ ਦੀ ਕਿਸਮਤ ਚੰਗੀ ਸੀ ਕਿ ਪੜ੍ਹਾਈ ਬਿਨਾਂ ਉਸ ਦਾ ਕੰਮ ਚੱਲ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਨੀਰੂ ਪੜ੍ਹਾਈ ਲਿਖਾਈ ਨੂੰ ਜ਼ਿੰਦਗੀ ਲਈ ਜ਼ਰੂਰੀ ਨਹੀਂ ਸਮਝਦੀ।
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀ ਫਿਲਮ 'ਕਲੀ ਜੋਟਾ' ਇਸੇ ਸਾਲ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਸ ਦੇ ਰਾਬੀਆ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਨੀਰੂ ਦੀ ਫਿਲਮ 'ਬੂਹੇ ਬਾਰੀਆਂ' ਵੀ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਨੀਰੂ ਬਾਜਵਾ ਹਾਲ ਹੀ 'ਚ ਰਣਜੀਤ ਬਾਵਾ ਨਾਲ ਪੰਜਾਬੀ ਗਾਣੇ 'ਪੰਜਾਬ ਵਰਗੀ' 'ਚ ਨਜ਼ਰ ਆਈ ਸੀ।