Birthday Special: ਸਾਲ 2002 'ਚ 'ਮਿਸ ਇੰਡੀਆ' ਬਣੀ ਸੀ ਨੇਹਾ ਧੂਪੀਆ, ਇਸ ਫਿਲਮ ਤੋਂ ਮਿਲੀ ਸੀ ਪਛਾਣ
Download ABP Live App and Watch All Latest Videos
View In Appਬਾਲੀਵੁੱਡ ਵਿੱਚ ਆਪਣੀ ਸਫਲਤਾ ਦੌਰਾਨ ਉਹ ਅੰਗਦ ਬੇਦੀ ਨੂੰ ਮਿਲੀ। ਨੇਹਾ ਤੇ ਅੰਗਦ ਨੇ ਕੁਝ ਸਮਾਂ ਇੱਕ-ਦੂਜੇ ਨਾਲ ਡੇਟਿੰਗ ਕਰਨ ਤੋਂ ਬਾਅਦ ਸਾਲ 2018 'ਚ ਵਿਆਹ ਕਰਵਾ ਲਿਆ। ਹੁਣ ਉਨ੍ਹਾਂ ਦੀ ਇੱਕ ਧੀ ਮਿਹਰ ਵੀ ਹੈ।
ਨੇਹਾ ਇੱਥੇ ਹੀ ਨਹੀਂ ਰੁਕੀ। ਨੇਹਾ ਨੇ ਆਪਣੇ ਪੋਡਕਾਸਟ 'ਨੋ ਫਿਲਟਰ ਨੇਹਾ' ਰਾਹੀਂ ਵੀ ਸੁਰਖੀਆਂ ਬਟੋਰੀਆਂ।
ਨੇਹਾ ਨੇ ਸਾਲ 1999 ਦੇ ਸੀਰੀਅਲ ‘ਰਾਜਧਾਨੀ’ ਵਿੱਚ ਕੰਮ ਕੀਤਾ ਸੀ। 15 ਸਾਲਾਂ ਬਾਅਦ ਉਹ ਰਿਐਲਿਟੀ ਸ਼ੋਅ 'ਰੋਡੀਜ਼' ਦਾ ਹਿੱਸਾ ਬਣ ਗਈ।
ਹਾਲਾਂਕਿ ਨੇਹਾ ਨੇ ਸਾਲ 2003 ਵਿੱਚ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਨੂੰ 2004 ਵਿੱਚ ਆਈ ਫਿਲਮ ‘ਜੂਲੀ’ ਤੋਂ ਪਛਾਣ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਕਿਆ ਕੂਲ ਹੈ ਹਮ, ਸ਼ੂਟਆਊਟ ਐਟ ਲੋਖੰਡਵਾਲਾ ਤੇ ਫੰਸ ਗਏ ਰੇ ਓਬਾਮਾ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਨੇਹਾ ਧੂਪੀਆ ਨੇ 2003 ਤੋਂ ਫਿਲਮ 'ਕਿਆਮਤ: ਦ ਸਿਟੀ ਅੰਡਰ ਥਰੈਟ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਸ ਦੇ ਉਲਟ ਅਜੇ ਦੇਵਗਨ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਨੇਹਾ ਧੂਪੀਆ ਭਾਰਤੀ ਵਿਦੇਸ਼ ਸੇਵਾ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਪਰ ਉਸ ਨੇ ਆਪਣਾ ਫੈਸਲਾ ਬਦਲ ਲਿਆ ਤੇ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ।
ਨੇਹਾ ਧੂਪੀਆ ਨੇ ਸਾਲ 2002 'ਚ ਫੇਮਿਨਾ ਮਿਸ ਇੰਡੀਆ ਪੇਟੈਂਟ 'ਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਹ ਮਿਸ ਇੰਡੀਆ ਬਣੀ। ਉਹ 2002 'ਚ ਮਿਸ ਯੂਨੀਵਰਸ ਮੁਕਾਬਲੇ 'ਚ ਟੌਪ 10 ਪ੍ਰਤੀਯੋਗੀਆਂ 'ਚੋਂ ਇੱਕ ਸੀ।
ਬਾਲੀਵੁੱਡ ਅਦਾਕਾਰ ਨੇਹਾ ਧੂਪੀਆ ਆਪਣੀ ਬੇਬਾਕੀ ਤੇ ਧਾਕੜ ਮਿਜਾਜ ਲਈ ਜਾਣੀ ਜਾਂਦੀ ਹੈ। ਅੱਜ ਨੇਹਾ ਦਾ 40 ਵਾਂ ਜਨਮ ਦਿਨ ਹੈ। ਇਸ ਦੌਰਾਨ ਅਸੀਂ ਤੁਹਾਨੂੰ ਉਸ ਦੇ ਜੀਵਨ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਾਂਗੇ।
- - - - - - - - - Advertisement - - - - - - - - -