Netflix ਦੀ ਨਵੀਂ ਕ੍ਰਾਈਮ ਥ੍ਰਿਲਰ ਫਿਲਮ ਦਾ ਐਲਾਨ, ਸਟਾਰ ਕਾਸਟ ਹੋਈ ਰਿਵੀਲ
ਓਟੀਟੀ ਪਲੇਟਫਾਰਮ ਨੈਟਫਲਿਕਸ ਨੇ ਆਪਣੀ ਆਉਣ ਵਾਲੀ ਫਿਲਮ 'ਮੋਨਿਕਾ ਓ ਮਾਈ ਡਾਰਲਿੰਗ' ਦਾ ਐਲਾਨ ਕੀਤਾ ਹੈ। ਹੁਮਾ ਕੁਰੈਸ਼ੀ ਦੇ ਜਨਮਦਿਨ ਦੇ ਮੌਕੇ 'ਤੇ ਫਿਲਮ ਦੀ ਸਾਰੀ ਸਟਾਰ ਕਾਸਟ ਦਾ ਫਰਸਟ ਲੁੱਕ ਵੀ ਜਾਰੀ ਕੀਤਾ ਗਿਆ ਹੈ।
Download ABP Live App and Watch All Latest Videos
View In Appਮੈਚ ਬਾਕਸ ਸ਼ਾਟਸ ਦੁਆਰਾ ਪ੍ਰੋਡਿਊਸ ਕੀਤੀ ਗਈ ਤੇ ਵਾਸਨ ਬਾਲਾ ਦੁਆਰਾ ਡਾਇਰੈਕਟਡ ਇਸ ਫਿਲਮ ਵਿੱਚ ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ, ਰਾਧਿਕਾ ਆਪਟੇ, ਸਿਕੰਦਰ ਖੇਰ, ਭਗਵਤੀ ਪੇਰੂਮਲ, ਅਕਾਂਕਸ਼ਾ ਰੰਜਨ ਕਪੂਰ, ਸੁਕੰਤਾ ਗੋਇਲ ਅਤੇ ਜ਼ੈਨ ਮੈਰੀ ਖਾਨ ਵਰਗੇ ਕਲਾਕਾਰ ਦਿਖਾਈ ਦੇਣਗੇ।
ਕ੍ਰਾਈਮ, ਕਾਮੇਡੀ ਅਤੇ ਡਰਾਮਾ .. ਇਹ ਸਭ ਨੈੱਟਫਲਿਕਸ ਦੀ ਆਉਣ ਵਾਲੀ ਫਿਲਮ 'ਮੋਨਿਕਾ ਓ ਮਾਈ ਡਾਰਲਿੰਗ' ਦੀ ਕਹਾਣੀ 'ਚ ਨਜ਼ਰ ਆਵੇਗਾ।
ਫਿਲਮ ਦੇ ਮੇਕਰਸ ਦਾ ਕਹਿਣਾ ਹੈ ਕਿ 'ਮੋਨਿਕਾ ਉਹ ਮਾਈ ਡਾਰਲਿੰਗ' ਦੋ ਕਾਰਨਾਂ ਕਰਕੇ ਸਾਡੇ ਲਈ ਖਾਸ ਹੈ ਇਕ ਅਸੀਂ ਨੈੱਟਫਲਿਕਸ ਨਾਲ ਮੈਚਬਾਕਸ ਸ਼ਾਟਸ ਦੇ ਪਹਿਲੇ ਸਹਿਯੋਗ ਲਈ ਐਕਸਾਈਟੇਡ ਹਾਂ ਅਤੇ ਦੂਸਰਾ ਅਸੀਂ ਵਾਸਨ ਬਾਲਾ ਨੂੰ ਕਈ ਸਾਲਾਂ ਤੋਂ ਜਾਣਦੇ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ ਹੈ।
ਰਾਜ ਕੁਮਾਰ ਰਾਓ ਦੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਮੇਕਰਸ ਨੇ ਇਸ ਫਿਲਮ ਦੀ ਫਸਟ ਲੁਕ ਸ਼ੇਅਰ ਕਰਕੇ ਇਕ ਤਾਂ ਫਿਲਮ ਦੇ ਚੇਹਰਿਆਂ ਦਾ ਖੁਲਾਸਾ ਕੀਤਾ ਹੈ ਤੇ ਦੂਜਾ ਫੈਨਜ਼ ਦੀ ਐਕਸਾਈਟਮੈਂਟ ਵਧਾਈ ਹੈ।
ਇਸ ਫਿਲਮ ਦੀ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।