Nimrat Khaira: ਕੈਨੇਡਾ ਤੋਂ ਡੀਪੋਰਟ ਹੋਏ ਵਿੱਦਿਆਰਥੀਆਂ ਦੇ ਹੱਕ 'ਚ ਬੋਲੀ ਨਿਮਰਤ ਖਹਿਰਾ, ਕਿਹਾ- 'ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ'
ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ ਨਿਮਰਤ ਖਹਿਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ।
ਸ਼ੈਰੀ ਮਾਨ ਤੋਂ ਬਾਅਦ ਹੁਣ ਨਿਮਰਤ ਖਹਿਰਾ ਵੀ ਕੈਨੇਡਾ ਤੋਂ ਡੀਪੋਰਟ ਹੋਏ ਸਟੂਡੈਂਟਸ ਦੇ ਹੱਕ 'ਚ ਖੜੀ ਹੋ ਗਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ
ਜਿਸ ਵਿੱਚ ਉਸ ਨੇ ਕਿਹਾ ਕਿ ਉਹ ਡਟ ਕੇ ਸਟੂਡੈਂਟਸ ਦੇ ਨਾਲ ਖੜੀ ਹੈ। ਇਸ ਦੇ ਨਾਲ ਹੀ ਉਸ ਨੇ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ ਹੈ।
ਉਨ੍ਹਾਂ ਦੇ ਨਾਲ ਘੋਟਾਲਾ ਹੋਇਆ ਹੈ। ਉਹ ਤਾਂ ਪੀੜਤ ਹਨ। ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਡੀਪੋਰਟ ਕਰਨ ਨਾਲ ਉਨ੍ਹਾਂ ਦਾ ਫਿਊਚਰ ਖਰਾਬ ਹੋਵੇਗਾ। ਸਟੂਡੈਂਟਸ ਦੀ ਡੀਪੋਰਟੇਸ਼ਨ ਬੰਦ ਕਰੋ ਤੇ ਉਨ੍ਹਾਂ ਨੂੰ ਇਨਸਾਫ ਦਿਓ।'
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇਕ ਹੈ। ਉਹ ਹਾਲ ਹੀ 'ਚ ਦਿਲਜੀਤ ਦੋਸਾਂਝ ਦੇ ਨਾਲ 'ਜੋੜੀ' ਫਿਲਮ 'ਚ ਨਜ਼ਰ ਆਈ ਹੈ। ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਿਲਿਆ ਹੈ।
ਇਹੀ ਨਹੀਂ ਫਿਲਮ ਨੇ ਪੂਰੀ ਦੁਨੀਆ 'ਚ ਰਿਕਾਰਡਤੋੜ ਕਮਾਈ ਕੀਤੀ ਹੈ। ਇਸ ਦੇ ਨਾਲ ਨਾਲ ਦਿਲਜੀਤ-ਨਿਮਰਤ ਦੀ ਜੋੜੀ ਨੇ 'ਚੱਲ ਮੇਰਾ ਪੁੱਤ 2' ਦਾ ਰਿਕਾਰਡ ਤੋੜ ਕੇ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ।