Mawra Hocane: ਬੇਹਦ ਹੀ ਖੂਬਸੂਰਤ ਹੈ ਪਾਕਿਸਤਾਨੀ ਅਦਾਕਾਰਾ ਮਾਵਰਾ ਹੁਸੈਨ, ਸਾਦਗੀ 'ਤੇ ਦਿਲ ਹਾਰ ਜਾਓਗੇ ਤੁਸੀਂ
ਮਾਵਰਾ ਹੁਸੈਨ ਇੱਕ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਹੈ, ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਲਈ ਵੀ ਮਸ਼ਹੂਰ ਹੈ। ਆਪਣੀਆਂ ਖੂਬਸੂਰਤ ਝਲਕੀਆਂ ਨਾਲ ਉਹ ਆਏ ਦਿਨਾਂ ਪ੍ਰਸ਼ੰਸਕਾਂ ਨੂੰ ਰੂਬਰੂ ਕਰਵਾਉਂਦੀ ਹੈ। ਇਸ ਵਾਰ ਵੀ ਉਸ ਨੇ ਕੁਝ ਅਜਿਹਾ ਹੀ ਕੀਤਾ ਹੈ।
Download ABP Live App and Watch All Latest Videos
View In Appਅਦਾਕਾਰਾ ਮਾਵਰਾ ਹੁਸੈਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਹ ਅਕਸਰ ਆਪਣੇ ਹਰ ਚੰਗੇ-ਮਾੜੇ ਪਲ ਨੂੰ ਆਪਣੇ ਚਹੇਤਿਆਂ ਨਾਲ ਸਾਂਝਾ ਕਰਦੀ ਹੈ।
ਤਸਵੀਰਾਂ 'ਚ ਉਸ ਦੀ ਸਾਦਗੀ 'ਚ ਵੀ ਖੂਬਸੂਰਤੀ ਨਜ਼ਰ ਆ ਰਹੀ ਹੈ। ਸਲਵਾਰ ਸੂਟ ਪਹਿਨਣ ਵਾਲੀ ਅਦਾਕਾਰਾ ਦੀ ਮੁਸਕਰਾਹਟ ਨੂੰ ਜਿਸ ਨੇ ਦੇਖਿਆ ਉਹ ਇਸ 'ਚ ਗੁਆਚ ਗਿਆ।
ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸੀਰੀਅਲ 'ਕਿੱਸਾ ਮੇਹਰਬਾਨੋਂ ਕਾ' 'ਚ ਬੈਸਟ ਐਕਟਰ ਫੀਮੇਲ ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਗੱਲ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਕਿ ਸ਼ੁਰੂ ਵਿੱਚ ਇਸ ਸ਼ੋਅ ਤੋਂ ਕਿਸੇ ਨੂੰ ਵੀ ਜ਼ਿਆਦਾ ਉਮੀਦਾਂ ਨਹੀਂ ਸਨ। ਹਾਲਾਂਕਿ, ਅੱਜ ਉਸ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਸ ਨੇ ਇਹ ਚੁਣਿਆ ਹੈ। ਆਪਣੀ ਪੋਸਟ 'ਚ ਉਨ੍ਹਾਂ ਨੇ ਸ਼ੋਅ ਦੇ ਡਾਇਰੈਕਟਰ-ਪ੍ਰੋਡਿਊਸਰ ਦਾ ਵੀ ਧੰਨਵਾਦ ਕੀਤਾ ਹੈ।
ਮਾਵਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਥੀਏਟਰ ਕਲਾਕਾਰ ਵਜੋਂ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਨਾਂ ਪਾਕਿਸਤਾਨ ਤੋਂ ਇਲਾਵਾ ਏਸ਼ੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ 'ਚ ਸ਼ਾਮਿਲ ਹੈ।
ਮਾਵਰਾ ਦੀ ਹਰ ਤਸਵੀਰ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਜਾਂਦੀ ਹੈ।