parineeti Chopra: ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਕੁੱਝ ਹੀ ਮਿੰਟਾਂ 'ਚ ਮਿਲੇ ਮਿਲੀਅਨ ਲਾਈਕਸ
ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਅਤੇ ਹੁਣ ਪਰਿਣੀਤੀ ਤੇ ਰਾਘਵ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਹਨ।
Download ABP Live App and Watch All Latest Videos
View In Appਯਕੀਨਨ ਇਹ ਤਾਂ ਕਹਿਣਾ ਬਣਦਾ ਹੈ ਕਿ ਇਹ ਵੀਕੈਂਡ ਪਰੀ-ਰਾਘਵ ਦੀ ਬਿੱਗ ਪੰਜਾਬੀ ਵੈਡਿੰਗ ਆਫ ਦ ਈਅਰ ਦੇ ਨਾਮ ਰਿਹਾ।
ਪਰਿਣੀਤੀ ਅਤੇ ਰਾਘਵ ਆਖਰਕਾਰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਇੱਕ ਸੁੰਦਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਜੋੜੀ ਦੇ ਪ੍ਰਸ਼ੰਸਕ ਪਰਿਣੀਤੀ-ਰਾਘਵ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਝੀਲਾਂ ਦੇ ਸ਼ਹਿਰ 'ਚ ਗੁਪਤ ਵਿਆਹ ਕੀਤਾ। ਮੀਡੀਆ ਤੇ ਕੈਮਰਿਆਂ ਨੂੰ ਇਸ ਵਿਆਹ ਤੋਂ ਦੂਰ ਰੱਖਿਆ ਗਿਆ ਸੀ, ਤਾਂ ਜੋ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲੀਕ ਨਾ ਹੋਣ। ਪਰ ਹੁਣ ਨਵਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੋਂ ਪਰਦਾ ਚੁੱਕ ਦਿੱਤਾ ਹੈ।
ਪਰੀ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦਿਨ 'ਤੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਲਹਿੰਗਾ ਪਹਿਨੇ ਨਜ਼ਰ ਆਈ। ਇਸ ਦੇ ਨਾਲ ਨਾਲ ਉਸ ਨੇ ਆਪਣੇ ਵਿਆਹ ਦੇ ਜੋੜੇ ਨਾਲ ਮੈਚ ਕੀਤੇ ਗਹਿਣੇ ਵੀ ਪਹਿਨੇ ਸੀ।
ਇਸ ਦਰਮਿਆਨ ਦੁਲਹਾ ਰਾਘਵ ਆਪਣੇ ਮਾਮਾ ਤੇ ਫੈਸ਼ਨ ਡਿਜ਼ਾਇਨਰ ਪਵਨ ਸਚਦੇਵਾ ਵੱਲੋਂ ਡਿਜ਼ਾਇਨ ਕੀਤੀ ਸ਼ੇਰਵਾਨੀ 'ਚ ਹੈਂਡਸਮ ਲੱਗ ਰਿਹਾ ਸੀ।
ਪਰਿਣੀਤੀ ਨੇ ਕੁੱਝ ਹੀ ਮਿੰਟ ਪਹਿਲਾਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਸ਼ੇਅਰ ਕਰਨ ਦੇ ਮਿੰਟਾਂ ਦੇ ਅੰਦਰ ਹੀ ਫੋਟੋਆਂ ਨੂੰ ਲੱਖਾਂ ਲਾਈਕਸ ਮਿਲ ਰਹੇ ਹਨ।