Pathaan Controversy: ‘ਪਠਾਨ’ ਦੇ ਗਾਣੇ ‘ਬੇਸ਼ਰਮ ਰੰਗ’ ਨੂੰ ਲੈਕੇ ਭਖਦਾ ਜਾ ਰਿਹਾ ਵਿਵਾਦ, ਕਈ ਥਾਈਂ ਸਾੜੇ ਸ਼ਾਹਰੁਖ ਖਾਨ-ਦੀਪਿਕਾ ਪਾਦੂਕੋਣ ਦੇ ਪੁਤਲੇ
ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪਠਾਨ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ।
Download ABP Live App and Watch All Latest Videos
View In Appਫਿਲਮ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਗੀਤ ਦੇ ਕੁਝ ਦ੍ਰਿਸ਼ਾਂ ਅਤੇ ਦੀਪਿਕਾ ਪਾਦੁਕੋਣ ਦੇ ਪਹਿਰਾਵੇ 'ਤੇ ਕੁਝ ਸਿਆਸਤਦਾਨਾਂ ਸਮੇਤ ਕੁਝ ਲੋਕਾਂ ਨੇ ਇਤਰਾਜ਼ ਜਤਾਇਆ ਹੈ।
ਹਾਲਾਂਕਿ ਕੁਝ ਲੋਕ ਸ਼ਾਹਰੁਖ ਖਾਨ ਦੀ 'ਪਠਾਨ' ਦੇ ਸਮਰਥਨ 'ਚ ਵੀ ਆਏ ਹਨ। ਆਓ ਜਾਣਦੇ ਹਾਂ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' 'ਚ ਕੀ ਹੈ ਅਤੇ ਕਿਸ ਨੇ ਕੀ ਕਿਹਾ ਹੈ।
ਇਹੀ ਨਹੀਂ ਕਈ ਜਗ੍ਹਾ ‘ਤੇ ਇਸ ਫਿਲਮ ਨੂੰ ਲੈਕੇ ਵਿਵਾਦ ਇੰਨਾਂ ਜ਼ਿਆਦਾ ਭਖ ਗਿਆ ਹੈ ਕਿ ਸ਼ਾਹਰੁਖ ਤੇ ਦੀਪਿਕਾ ਦੇ ਪੁਤਲੇ ਸਾੜੇ ਜਾ ਰਹੇ ਹਨ। ਇਸ ਦੇ ਨਾਲ ਨਾਲ ਫਿਲਮ ਦੇ ਪੋਸਟਰ ਨੂੰ ਅੱਗ ਲਗਾਈ ਜਾ ਰਹੀ ਹੈ।
ਪਹਿਲਾਂ ਦੀਪਿਕਾ ਦੇ ਗੀਤ 'ਚ ਡਾਂਸ ਦਾ ਮਜ਼ਾਕ ਉਡਾਇਆ ਗਿਆ, ਫਿਰ ਉਸ ਦੇ ਪਹਿਰਾਵੇ ਦਾ ਵੀ ਮਜ਼ਾਕ ਉਡਾਇਆ ਗਿਆ। ਇਸ ਦੌਰਾਨ 'ਬੇਸ਼ਰਮ ਰੰਗ' 'ਤੇ ਵੀ ਸਾਹਿਤਕ ਚੋਰੀ ਦਾ ਇਲਜ਼ਾਮ ਲੱਗਾ ਸੀ ਅਤੇ ਕਿਹਾ ਗਿਆ ਸੀ ਕਿ ਇਹ ਸਾਲ 2016 'ਚ ਜੈਨ ਦੇ ਮਾਰੀਬਾ ਗੀਤ ਦੀ ਧੁਨ ਤੋਂ ਚੋਰੀ ਕੀਤਾ ਗਿਆ ਸੀ।
'ਪਠਾਨ' ਗੀਤ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪਹੁੰਚੇ ਸ਼ਾਹਰੁਖ ਖਾਨ ਨੇ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਫੈਲਾਉਣ ਦਾ ਕੰਮ ਕਰਦੇ ਹਨ। ਉਸਨੇ ਕਿਹਾ, ਦੁਨੀਆਂ ਭਾਵੇਂ ਕੁਝ ਵੀ ਕਰੇ, ਮੈਂ ਅਤੇ ਤੁਸੀਂ ਅਤੇ ਸਾਰੇ ਸਕਾਰਾਤਮਕ ਲੋਕ ਜ਼ਿੰਦਾ ਹਾਂ।
'ਬੇਸ਼ਰਮ ਗੀਤ' 'ਚ ਜਿੱਥੇ ਦੀਪਿਕਾ ਪਾਦੂਕੋਣ ਦਾ ਸਭ ਤੋਂ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ, ਉਥੇ ਹੀ ਦੀਪਿਕਾ-ਸ਼ਾਹਰੁਖ ਦਾ ਇੰਟੀਮੇਟ ਡਾਂਸ ਦੇਖ ਕੇ ਲੋਕ ਵੀ ਹੈਰਾਨ ਹਨ। ਬਾਲੀਵੁੱਡ ਦੇ ਬਾਦਸ਼ਾਹ ਅਤੇ ਦੀਪਿਕਾ ਦਾ ਇਹ ਅੰਦਾਜ਼ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ। ਅਤੇ ਫਿਲਮ ਦੇ ਬਾਈਕਾਟ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਦੱਸ ਦੇਈਏ ਕਿ 'ਪਠਾਨ' ਅਗਲੇ ਸਾਲ 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।