Pollywood News: ਇਹ ਬੱਚਾ ਅੱਜ ਹੈ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ, 73 ਮਿਲੀਅਨ ਡਾਲਰ ਜਾਇਦਾਦ, ਕੀ ਤੁਸੀਂ ਪਛਾਣਿਆ?
ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ, ਇਹ ਬਹੁਤ ਹੀ ਮਸ਼ਹੂਰ ਪੰਜਾਬੀ ਸਿੰਗਰ ਦੇ ਬਚਪਨ ਦੀ ਤਸਵੀਰ ਹੈ। ਆਪਣੀ ਪਹਿਲੀ ਹੀ ਐਲਬਮ ਤੋਂ ਇਹ ਗਾਇਕ ਸੁਪਰਸਟਾਰ ਬਣ ਗਿਆ ਸੀ।
Download ABP Live App and Watch All Latest Videos
View In Appਇਹੀ ਨਹੀਂ ਇਹ ਗਾਇਕ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ ਹੈ। ਉਸ ਦੀ ਜਾਇਦਾਦ ਨੇੜੇ ਪੰਜਾਬੀ ਇੰਡਸਟਰੀ ਦਾ ਕੋਈ ਕਲਾਕਾਰ ਦੂਰ-ਦੂਰ ਤੱਕ ਨਹੀਂ ਖੜਦਾ।
ਪਿਛਲੇ ਸਾਲ ਉਸ ਦਾ ਦੂਜੇ ਪੰਜਾਬੀ ਗਾਇਕ ਨਾਲ ਕਾਫੀ ਵਿਵਾਦ ਹੋਇਆ ਸੀ, ਜੋ ਕਦੇ ਉਸ ਦਾ ਬੈਸਟ ਫਰੈਂਡ ਹੁੰਦਾ ਸੀ। ਹੁਣ ਤੱਕ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ।
ਅਸੀਂ ਗੱਲ ਕਰ ਰਹੇ ਹਾਂ ਸ਼ੈਰੀ ਮਾਨ ਦੀ। ਤੇ ਤੁਸੀਂ ਸ਼ੈਰੀ ਮਾਨ ਬਾਰੇ ਇਹ ਵੀ ਬਿਲਕੁਲ ਸਹੀ ਸੁਣਿਆ ਹੈ ਕਿ ਉਹ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ ਹੈ।
ਸ਼ੈਰੀ ਮਾਨ 78 ਮਿਲੀਅਨ ਡਾਲਰ ਜਾਇਦਾਦ ਦਾ ਮਾਲਕ, ਇਸ ਅਮਾਊਂਟ ਨੂੰ ਰੁਪਏ 'ਚ ਤਬਦੀਲ ਕੀਤਾ ਜਾਵੇ ਤਾਂ ਉਸ ਦੀ ਜਾਇਦਾਦ ਕੁੱਲ 643 ਕਰੋੜ ਰੁਪਏ ਬਣਦੀ ਹੈ। ਹਾਲੇ ਤੱਕ ਸ਼ੈਰੀ ਮਾਨ ਦੇ ਬਰਾਬਰ ਪੰਜਾਬੀ ਇੰਡਸਟਰੀ ਦਾ ਕੋਈ ਦੂਜਾ ਕਲਾਕਾਰ ਨਹੀਂ ਪਹੁੰਚ ਸਕਿਆ ਹੈ।
ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸ਼ੈਰੀ ਮਾਨ ਕੋਲ ਇੰਨੀਂ ਜਾਇਦਾਦ ਕਿਵੇਂ ਹੈ, ਜਦਕਿ ਉਹ ਪਿੱਛੇ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਵੀ ਰਿਹਾ ਸੀ। ਦਰਅਸਲ, ਆਪਣੇ ਗਾਇਕੀ ਕਰੀਅਰ 'ਚ ਸਭ ਤੋਂ ਜ਼ਿਆਦਾ ਹਿੱਟ ਗਾਣੇ ਤੇ ਐਲਬਮਾਂ ਕੱਢਣ ਦਾ ਰਿਕਾਰਡ ਸ਼ੈਰੀ ਮਾਨ ਦੇ ਨਾਮ ਹੈ।
ਸ਼ੈਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਐਲਬਮ 'ਆਟੇ ਦੀ ਚਿੜੀ' ਰਹੀ ਹੈ। ਇਸ ਐਲਬਮ ਦੀਆਂ ਰਿਕਾਰਡ ਤੋੜ ਕਾਪੀਆਂ ਵਿਕੀਆਂ ਸੀ। ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਯੂਟਿਊਬ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਸੀ।
ਇੰਨੀਂ ਜਾਇਦਾਦ ਦਾ ਮਾਲਕ ਹੋਣ ਦੇ ਬਾਵਜੂਦ ਸ਼ੈਰੀ ਮਾਨ ਬਿਲਕੁਲ ਸਿੰਪਲ ਤੇ ਸਾਦਾ ਜੀਵਨ ਜਿਉਣਾ ਪਸੰਦ ਕਰਦਾ ਹੈ। ਉਸ ਨੇ ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਅਮੀਰੀ ਦੀ ਫੁਕਰੀ ਨਹੀਂ ਮਾਰੀ, ਜਿਵੇਂ ਦੂਜੇ ਕਲਾਕਾਰ ਮਾਰਦੇ ਹਨ।
ਦੱਸ ਦਈਏ ਕਿ ਹਾਲ ਹੀ 'ਚ ਸ਼ੈਰੀ ਮਾਨ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਉਸ ਨੇ ਪਰੀਜ਼ਾਦ ਨਾਮ ਦੀ ਪਾਕਿਸਤਾਨੀ ਲੜਕੀ ਨਾਲ ਲਵ ਮੈਰਿਜ ਕੀਤੀ ਸੀ।