Punjabi Singer Death: ਮਸ਼ਹੂਰ ਪੰਜਾਬੀ ਗਾਇਕ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਇੰਝ ਗਵਾਈ ਜਾਨ
ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਪੰਜਾਬੀ ਕਲਾਕਾਰ ਦੀ ਮੌਤ ਇੱਕ ਸੜਕ ਹਾਦਸੇ ‘ਚ ਹੋਈ।
Download ABP Live App and Watch All Latest Videos
View In Appਬੇਕਾਬੂ ਹੋਈ ਕਾਰ ਦਾ ਹੋਇਆ ਬੁਰਾ ਹਾਲ ਖ਼ਬਰਾਂ ਮੁਤਾਬਕ ਗਾਇਕ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਇਆ ਜਦੋਂ ਉਸ ਦੀ ਕਾਰ ਕਰਤਾਰਪੁਰ ਦੇ ਨਜ਼ਦੀਕ ਬੇਕਾਬੂ ਹੋ ਗਈ ਅਤੇ ਇੱਕ ਰੁੱਖ ਦੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਗਾਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਖਬਰਾਂ ਮੁਤਾਬਕ ਉਹ ਬੀਤੀ ਸਵੇਰ ਕਰੀਬ ਛੇ ਵਜੇ ਭੁਲੱਥ ਦੇ ਨਜ਼ਦੀਕ ਪ੍ਰੋਗਰਾਮ ਤੋਂ ਬਾਅਦ ਆਪਣੀ ਕਾਰ ‘ਚ ਆਪਣੇ ਪਿੰਡ ਜਾ ਰਹੇ ਸਨ ਕਿ ਰਸਤੇ ‘ਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ।
ਸਿਤਾਰਿਆ ਨੇ ਜਤਾਇਆ ਸੋਗ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਦੇ ਲਈ ਸਿਵਲ ਹਸਪਤਾਲ ਭੇਜਿਆ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੋਕ ਗਾਇਕ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਸੀ ਅਤੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ। ਕਿਸਾਨ ਅੰਦੋਲਨ ਦੇ ਦੌਰਾਨ ਵੀ ਉਨ੍ਹਾਂ ਨੇ ਗੀਤ ਰਿਲੀਜ਼ ਕੀਤੇ ਸਨ। ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਪੰਜਾਬੀ ਕਲਾਕਾਰ ਦੀ ਮੌਤ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਸੰਗੀਤ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਹੈ।