Ammy Virk: ਐਮੀ ਵਿਰਕ- ਦੇਵ ਖਰੌੜ ਦੀ 'ਮੌੜ' ਦਾ ਹਰ ਪਾਸੇ ਚਰਚਾ, ਫਿਲਮ ਦੇ ਡਾਇਲੌਗ ਸੁਣ ਫੈਨਜ਼ ਬੋਲੇ- 'ਵੀਰੇ ਤਬਾਹੀ'
ਦੱਸ ਦੇਈਏ ਕਿ ਫਿਲਮ 'ਮੌੜ' ਵਿੱਚ ਦੋਵਾਂ ਦੇ ਧਮਾਕੇਦਾਰ ਅਤੇ ਜ਼ਜ਼ਬੇ ਭਰੇ ਕਿਰਦਾਰ ਨੂੰ ਦੇਖ ਪ੍ਰਸ਼ੰਸਕ ਵੀ ਹੈਰਾਨ ਹਨ। ਜਦੋਂ ਹੀ ਫਿਲਮ ਵਿੱਚੋਂ ਉਨ੍ਹਾਂ ਦੀ ਲੁੱਕ ਦਾ ਖੁਲਾਸਾ ਹੋਇਆ ਤਾਂ ਉਨ੍ਹਾਂ ਹਰ ਪਾਸੇ ਤਹਿਲਕਾ ਮਚਾ ਦਿੱਤਾ।
Download ABP Live App and Watch All Latest Videos
View In Appਇਸ ਵਿਚਕਾਰ ਫਿਲਮ ਦਾ ਪਹਿਲਾ ਗੀਤ ਫਰਾਰ ਵੀ ਰਿਲੀਜ਼ ਹੋ ਚੁੱਕਿਆ ਹੈ। ਦੱਸ ਦੇਈਏ ਕਿ ਫਿਲਮ 'ਮੌੜ' ਦੇ ਗੀਤ ਫਰਾਰ ਨੂੰ ਗਾਇਕਾ ਸਿਮਰਨ ਕੌਰ ਧਾਂਦਲੀ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।
ਫਿਲਮ 'ਮੌੜ' ਦੇ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਤਹਿਲਕਾ ਮੱਚਾ ਦਿੱਤਾ। ਜੇਕਰ ਇਸ ਫਿਲਮ ਦੇ ਡਾਇਲੌਗ ਦੀ ਗੱਲ ਕਰਿਏ ਤਾਂ ਉਹ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋਏ।
ਦੱਸ ਦੇਈਏ ਕਿ ਫਿਲਮ ਦੀ ਸ਼ੁਰੂਆਤ ਭਾਦੋਂ ਦਾ ਭਜਾਇਆ ਜੱਟ ਸਾਧ ਬਣਦੈ, ਹਾਲਾਤਾਂ ਦਾ ਭਜਾਇਆ ਬਾਗੀ ਨਾਲ ਹੁੰਦੀ ਹੈ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।
ਇਸਦੇ ਨਾਲ ਹੀ ਦਰਸ਼ਕਾਂ ਵੱਲੋਂ ਇਸ ਉੱਪਰ ਆਪਣੀ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਫਿਲਮ ਦਾ ਟੀਜ਼ਰ ਅਤੇ ਦੋਵਾਂ ਕਲਾਕਾਰਾਂ ਦੀ ਲੁੱਕ ਨੂੰ ਲੋਕ ਤਬਾਹੀ ਦੱਸ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ 'ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਧਮਾਕਾ ਕਰਦੇ ਹੋਏ ਦਿਖਾਈ ਦੇਣਗੇ।
ਜਤਿੰਦਰ ਮੌਹਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਫਿਲਮ 'ਮੌੜ' 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹੁਣ ਇਹ ਫਿਲਮ ਸਿਨੇਮਾਘਰਾਂ ਵਿੱਚ ਕੀ ਧਮਾਕਾ ਕਰਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ।