Singga: ਸਿੰਗਾ ਦੀ ਫਿਲਮ 'ਮਾਈਨਿੰਗ ਰੇਤੇ ਤੇ ਕਬਜ਼ਾ' ਚਰਚਾ 'ਚ, ਸਾਰਾ ਗੁਰਪਾਲ ਸਣੇ ਦੇਖੋ ਸਭ ਦਾ ਲੁੱਕ
Mining Reyte Te Kabza Star Cast: ਪੰਜਾਬੀ ਗਾਇਕ ਸਿੰਗਾ (Singga) ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਸਿੰਗਾ ਨੇ ਨਾ ਸਿਰਫ ਆਪਣੀ ਗਾਇਕੀ ਸਗੋਂ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਨੂੰ ਲੈ ਸੁਰਖੀਆਂ ਵਿੱਚ ਹੈ।
Download ABP Live App and Watch All Latest Videos
View In Appਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸਿੰਗਾ ਤੋਂ ਇਲਾਵਾ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਸਟਾਰ ਵੀ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਇਸ ਵਿਚਕਾਰ ਫਿਲਮ ਦੇ ਸਟਾਰ ਕਾਸਟ ਦੇ ਲੁੱਕ ਸਾਹਮਣੇ ਆਏ ਹਨ। ਜੀ ਹਾਂ, ਇਸ ਵਿੱਚ ਬਾਲੀਵੁੱਡ ਫਿਲਮ ਗਜ਼ਨੀ ਦੇ ਖਲਨਾਇਕ ਪ੍ਰਦੀਪ ਸਿੰਘ ਰਾਵਤ ਵੀ ਦਿਖਾਈ ਦੇਣਗੇ। ਤੁਸੀ ਵੀ ਮਾਰੋਂ ਇਨ੍ਹਾਂ ਤੇ ਇੱਕ ਨਜ਼ਰ...
ਸਿੰਗਾ ਦੀ ਗੱਲ ਕਰਿਏ ਤਾਂ ਕਲਾਕਾਰ ਦੀ ਲੁੱਕ ਪਹਿਲਾਂ ਤੋਂ ਹੀ ਸੁਰਖੀਆਂ ਵਿੱਚ ਹੈ। ਪੰਜਾਬੀ ਕਲਾਕਾਰ ਦਾ ਇਹ ਲੁੱਕ ਕਿਸੇ ਸਾਉਥ ਜਾਂ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ।
ਦੱਸ ਦੇਈਏ ਕਿ ਫਿਲਮ ਵਿੱਚ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਅਦਾਕਾਰੀ ਦੇ ਨਾਲ-ਨਾਲ ਉਹ ਗਾਇਕੀ ਵਿੱਚ ਵੀ ਆਪਣਾ ਜਲਵਾ ਦਿਖਾ ਰਹੀ ਹੈ।
ਇਸ ਤੋਂ ਇਲਾਵਾ ਸਾਰਾ ਗੁਰਪਾਲ ਦਾ ਪੋਸਟਰ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਫਿਲਮ ਵਿੱਚ ਉਹ ਸਿੰਗਾ ਦੀ ਪ੍ਰੇਮਿਕਾ ਦੇ ਕਿਰਦਾਰ ਵਿੱਚ ਦਿਖਾਈ ਦੇਵੇਗੀ।
ਇਸ ਤੋਂ ਇਲਾਵਾ ਫਿਲਮ ਵਿੱਚ ਸਿਮਰਨ ਸਿੰਘ ਹੁੰਦਲ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਦੇਖੋ ਕਲਾਕਾਰ ਦਾ ਲੁੱਕ...
ਸਿੰਗਾ, ਸਾਰਾ ਗੁਰਪਾਲ, ਪ੍ਰਦੀਪ ਸਿੰਘ ਰਾਵਤ ਸਟਾਰਰ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਸਿਮਰਨ ਸਿੰਘ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਉਹ ਵੀ ਆਪਣੇ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨਗੇ। ਦੱਸ ਦੇਈਏ ਕਿ ਇਹ ਫਿਲਮ 28 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।