Neeru Bajwa: ਨੀਰੂ ਬਾਜਵਾ ਨੇ 'ਮਦਰਜ਼ ਡੇਅ' ਮੌਕੇ ਮਾਂ ਤੇ ਸੱਸ ਤੇ ਬਰਸਾਇਆ ਪਿਆਰ, ਤਸਵੀਰਾਂ ਮੋਹ ਰਹੀਆਂ ਦਿਲ
ਇਸ ਤੋਂ ਇਲਾਵਾ ਨੀਰੂ ਆਪਣੀਆਂ ਸ਼ਾਨਦਾਰ ਤਸਵੀਰਾਂ ਦਰਸ਼ਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ, ਜੋ ਸਭ ਦਾ ਦਿਲ ਜਿੱਤ ਲੈਂਦੀਆਂ ਹਨ।
Download ABP Live App and Watch All Latest Videos
View In Appਦੱਸ ਦੇਈਏ ਕਿ ਬੀਤੇ ਦਿਨ ਦੁਨੀਆ ਭਰ ਵਿੱਚ ਮਦਰਜ਼ ਡੇਅ ਮਨਾਇਆ ਗਿਆ। ਇਸ ਮੌਕੇ ਟੈਲੀਵਿਜ਼ਨ ਤੋਂ ਲੈ ਕੇ ਫਿਲਮੀ ਇੰਡਸਟਰੀ ਦੀਆਂ ਹਸਤੀਆਂ ਨੇ ਆਪਣੀਆਂ ਮਾਵਾਂ ਨਾਲ ਮਜ਼ੇਦਾਰ ਪੋਸਟ ਸਾਂਝੀ ਕੀਤੀ। ਜਿਨ੍ਹਾਂ ਉੱਪਰ ਪ੍ਰਸ਼ੰਸ਼ਕ ਲਗਾਤਾਰ ਪਿਆਰ ਬਰਸਾ ਰਹੇ ਹਨ। ਇਸ ਵਿਚਕਾਰ ਨੀਰੂ ਦੀ ਪੋਸਟ ਨੇ ਵੀ ਸਭ ਦਾ ਧਿਆਨ ਖਿੱਚਿਆ। ਦੇਖੋ ਨੀਰੂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ...
ਪੰਜਾਬੀ ਅਦਾਕਾਰਾ ਨੀਰੂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਉਹ ਆਪਣੀ ਮਾਂ ਅਤੇ ਭੈਣਾ ਨਾਲ ਦਿਖਾਈ ਦੇ ਰਹੀ ਹੈ।
ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਨੀਰੂ ਦੀ ਆਪਣੀ ਮਾਂ ਅਤੇ ਭੈਣਾ ਨਾਲ ਖੂਬਸੂਰਤੀ ਸਭ ਨੂੰ ਦੀਵਾਨਾ ਬਣਾ ਰਹੀ ਹੈ।
ਨੀਰੂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਲਿਖਿਆ, ਮਾਂ ਦਿਵਸ ਦੀਆਂ ਮੁਬਾਰਕਾਂ ਮਾਂ ❤️ ਸਾਡੀ ਚੱਟਾਨ … ਹਮੇਸ਼ਾ ਉੱਥੇ ਰਹਿਣ ਲਈ ਤੁਹਾਡਾ ਧੰਨਵਾਦ...
ਦੱਸ ਦੇਈਏ ਕਿ ਨੀਰੂ ਦੀਆਂ ਦੋ ਭੈਣਾ ਰੁਬੀਨਾ ਅਤੇ ਸਬਰੀਨਾ ਬਾਜਵਾ ਹਨ। ਰੁਬੀਨਾ ਦੀ ਗੱਲ ਕਰਿਏ ਤਾਂ ਉਹ ਪੰਜਾਬੀ ਅਦਾਕਾਰਾ ਹੈ। ਹਾਲਾਂਕਿ ਸਬਰੀਨਾ ਮੀਡੀਆ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ।
ਇਸ ਤਸਵੀਰ ਵਿੱਚ ਨੀਰੂ ਦੀ ਸੱਸ ਦਿਖਾਈ ਦੇ ਰਹੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਬਹੁਤ ਜਲਦ ਹਾਲੀਵੁੱਡ ਫਿਲਮ ਵਿੱਚ ਦਿਖਾਈ ਦੇਵੇਗੀ। ਨੀਰੂ ਨੇ ਆਪਣੀ ਹਾਲੀਵੁੱਡ ਫਿਲਮ Get Out ਦਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਕੀਤਾ। ਨੀਰੂ ਦੀ ਹਾਲੀਵੁੱਡ ਫਿਲਮ ਨੂੰ ਲੈ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ-ਨਾਲ ਅਦਾਕਾਰਾ ਨੇ ਆਪਣੀ ਫਿਲਮ ਬੂਹੇ ਬਾਰੀਆਂ ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਸਤੰਬਰ ਮਹੀਨੇ 29 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।