Jelly Manjeetpuri: ਜਾਣੋ ‘ਮੌਜਾਂ ਭੁੱਲਣੀਆਂ ਨਈਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਗੀਤ ਨੂੰ ਲਿਖਣ ਦੀ ਅਸਲ ਵਜ੍ਹਾ, ਜੈਲੀ ਮਨਜੀਤਪੁਰੀ ਨੇ ਕੀਤਾ ਖੁਲਾਸਾ
ਉਨ੍ਹਾਂ ਦੇ ਕਈ ਸ਼ਾਨਦਾਰ ਗੀਤ ਬੱਚਿਆਂ ਅਤੇ ਮਾਪਿਆਂ ਵਿਚਾਲੇ ਪਿਆਰ ਨੂੰ ਦਰਸਾਉਂਦੇ ਹਨ। ਹਾਲ ਹੀ ਵਿੱਚ ਗੀਤਕਾਰ ਜੈਲੀ ਮਨਜੀਤਪੁਰੀ (Jelly Manjitpuri) ਨੇ ਆਪਣੇ ਬਾਪੂ ਜੀ ਦੀ ਯਾਦ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਹੈ, ਜਿਸਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ।
Download ABP Live App and Watch All Latest Videos
View In Appਦਰਅਸਲ, ਉਨ੍ਹਾਂ ਆਪਣੇ ਗੀਤ ‘ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ ਨਾਲ ਜੁੜਿਆ ਭਾਵੁਕ ਕਰ ਦੇਣ ਵਾਲਾ ਇੱਕ ਕਿੱਸਾ ਸ਼ੇਅਰ ਕੀਤਾ ਹੈ।
ਦੱਸ ਦੇਈਏ ਕਿ ਜੈਲੀ ਮਨਜੀਤਪੁਰੀ ਨੇ ਆਪਣੇ ਪਿਤਾ ਜੀ ਨੂੰ ਸਮਰਪਿਤ ਗੀਤ ‘ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’ 2005 ‘ਚ ਲਿਖਿਆ ਸੀ।
ਇਹ ਗੀਤ ਉਨ੍ਹਾਂ ਨੇ ਉਸ ਸਮੇਂ ਲਿਖਿਆ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਸੀ। ਪਰ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 2008 ‘ਚ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਜਿਸ ਦਾ ਅਫਸੋਸ ਉਨ੍ਹਾਂ ਨੂੰ ਸ਼ਾਇਦ ਸਾਰੀ ਉਮਰ ਰਹੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਗੀਤ ਨੂੰ ਬਲਜੀਤ ਮਾਲਵਾ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਸੀ। ਇਸ ਗੀਤ ਨੂੰ ਦਰਸ਼ਖਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਇਸ ਤੋਂ ਇਲਾਵਾ ਜੈਲੀ ਮਨਜੀਤਪੁਰੀ ਨੇ ਕਈ ਸੁਪਰਹਿੱਟ ਗੀਤ ਗਾਏ ਹਨ। ਜਿਸ ‘ਚ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ, ਤੂੰ ਕਾਹਦੀ ਪੰਜਾਬਣ ਸਣੇ ਕਈ ਗੀਤਾ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ।