ਹਿਮਾਂਸ਼ੀ ਖੁਰਾਣਾ ਨੇ ਆਰੇਂਜ ਕਲਰ ਦੇ ਗਾਊਨ `ਚ ਦਿਖਾਇਆ ਗਲੈਮਰਸ ਅੰਦਾਜ਼, ਫ਼ੈਨਜ਼ ਨੇ ਕਹੀ ਇਹ ਗੱਲ
Himanshi Khurana Photos: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੇ ਗੀਤਾਂ ਅਤੇ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਹਿਮਾਂਸ਼ੀ ਨੇ ਆਪਣੇ ਕਿਲਰ ਪਰਫਾਰਮੈਂਸ ਨਾਲ ਪੂਰੇ ਦੇਸ਼ ਨੂੰ ਦੀਵਾਨਾ ਬਣਾ ਦਿੱਤਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਹਾਲ ਹੀ 'ਚ ਉਸ ਦਾ ਬੋਲਡ ਲੁੱਕ ਦੇਖਣ ਨੂੰ ਮਿਲਿਆ ਹੈ। ਵੇਖੋ ਇਹ ਤਸਵੀਰਾਂ......
Download ABP Live App and Watch All Latest Videos
View In Appਹਿਮਾਂਸ਼ੀ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸੰਤਰੀ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ।
ਹਿਮਾਂਸ਼ੀ ਦੇ ਇਸ ਔਰੇਂਜ ਆਫ ਸ਼ੋਲਡਰ ਗਾਊਨ 'ਚ ਫਰੰਟ ਸਾਇਡ 'ਚ ਫਰਿਲ ਨਾਲ ਢੱਕਿਆ ਹੋਇਆ ਹੈ। ਇਸ ਦੇ ਨਾਲ ਹੀ ਕਮਰ 'ਤੇ ਵ੍ਹਾਈਟ ਸਟੋਨਜ਼ ਵਾਲੀ ਬੈਲਟ ਹੈ।
ਅਭਿਨੇਤਰੀ ਨੇ ਆਪਣੇ ਲੁੱਕ ਨੂੰ ਸਮੋਕੀ ਆਈਜ਼ ਅਤੇ ਹਲਕੇ ਮੇਕਅੱਪ ਨਾਲ ਪੂਰਾ ਕੀਤਾ। ਹਿਮਾਂਸ਼ੀ ਦਾ ਇਹ ਲੁੱਕ ਕਾਫੀ ਹੌਟ ਲੱਗ ਰਿਹਾ ਹੈ।
ਅਦਾਕਾਰਾ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਇੰਸਟਾਗ੍ਰਾਮ 'ਤੇ ਉਸ ਦੀ ਫੈਨ ਫਾਲੋਇੰਗ ਲਗਾਤਾਰ ਵਧ ਰਹੀ ਹੈ। ਪ੍ਰਸ਼ੰਸਕ ਉਸਦੀ ਇੱਕ ਝਲਕ ਲਈ ਬੇਤਾਬ ਰਹਿੰਦੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਦੇ ਇਨ੍ਹੀਂ ਦਿਨੀਂ ਕਈ ਮਿਊਜ਼ਿਕ ਵੀਡੀਓਜ਼ ਰਿਲੀਜ਼ ਹੋਏ ਹਨ। ਹਾਲ ਹੀ 'ਚ ਹਿਮਾਂਸ਼ੀ ਦੇ ਗੀਤ 'ਛੱਲਾ' ਅਤੇ 'ਗਵਾਰਾ ਨਹੀਂ' ਰਿਲੀਜ਼ ਹੋਏ ਹਨ।