Neeru Bajwa: ਨੀਰੂ ਬਾਜਵਾ ਨੇ ਪੰਜਾਬੀ ਇੰਡਸਟਰੀ 'ਚ ਪੂਰੇ ਕੀਤੇ 20 ਸਾਲ, ਤਸਵੀਰਾਂ 'ਚ ਦੇਖੋ ਅਦਾਕਾਰਾ ਦੇ ਫਿਲਮੀ ਸਫਰ ਦੀ ਝਲਕ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਤੇ ਸਭ ਤੋਂ ਖੂਬਸੂਰਤ ਅਭਿਨੇਤਰੀ ਹੈ। ਨੀਰੂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ।
Download ABP Live App and Watch All Latest Videos
View In Appਬਾਲੀਵੁੱਡ ਫਿਲਮ ਦੇ ਗਾਣੇ 'ਚ ਛੋਟੀ ਜਿਹੀ ਪਰਫਾਰਮੈਂਸ ਤੋਂ ਸ਼ੁਰੂ ਹੋਇਆ ਸੀ, ਨੀਰੂ ਦਾ ਸਫਰ ਤੇ ਅੱਜ ਉਹ ਜਿਸ ਮੁਕਾਮ 'ਤੇ ਹੈ, ਉਸ ਨੂੰ ਸਾਰੀ ਦੁਨੀਆ ਦੇਖ ਰਹੀ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ। ਦਰਅਸਲ, ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੇ 20 ਸਾਲ ਪੂਰੇ ਕਰ ਲਏ ਹਨ।
ਨੀਰੂ ਨੇ ਆਪਣੇ 20 ਸਾਲਾਂ ਦੇ ਫਿਲਮੀ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਦੇ ਫਿਲਮੀ ਕਰੀਅਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀ ਪਹਿਲੀ ਪੰਜਾਬੀ ਫਿਲਮ ਸੀ 'ਅਸਾਂ ਨੂੰ ਮਾਣ ਵਤਨਾਂ ਦਾ'। ਇਸ ਫਿਲਮ 'ਚ ਨੀਰੂ ਪੰਜਾਬੀ ਗਇਕ ਤੇ ਐਕਟਰ ਹਰਭਜਨ ਮਾਨ ਨਾਲ ਨਜ਼ਰ ਆਈ ਸੀ।
ਇਹ ਫਿਲਮ ਸੁਪਰਹਿੱਟ ਹੋਈ ਤੇ ਨੀਰੂ ਨੂੰ ਪੰਜਾਬੀ ਇੰਡਸਟਰੀ 'ਚ ਜਗ੍ਹਾ ਮਿਲ ਗਈ। ਪਰ ਇਹ ਕਾਮਯਾਬੀ ਉਸ ਲੈਵਲ ਦੀ ਨਹੀਂ ਸੀ ਜਿਸ ਦੇ ਪਿੱਛੇ ਨੀਰੂ ਭੱਜ ਰਹੀ ਸੀ।
ਆਖਰ ਨੀਰੂ ਨੂੰ ਉਹ ਮੌਕਾ ਮਿਿਲਿਆ 'ਮੇਲ ਕਰਾਦੇ ਰੱਬਾ' 'ਚ। ਇਸ ਫਿਲਮ 'ਚ ਨੀਰੂ ਐਕਟਰ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਗਿੱਪੀ ਗਰੇਵਾਲ ਵਿਲਨ ਦੀ ਭੂਮਿਕਾ 'ਚ ਸੀ।
ਇਸ ਫਿਲਮ 'ਚ ਨੀਰੂ ਦੀ ਐਕਟਿੰਗ ਨੂੰ ਕਾਫੀ ਸਲਾਹਿਆ ਗਿਆ ਤੇ ਉਹ ਪੰਜਾਬੀ ਇੰਡਸਟਰੀ ਦੀ ਸਟਾਰ ਬਣ ਗਈ। ਇਸ ਤੋਂ ਬਾਅਦ ਨੀਰੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।