Neeru Bajwa: ਨੀਰੂ ਬਾਜਵਾ ਨੇ ਲਾਲ ਸੂਟ 'ਚ ਤਸਵੀਰਾਂ ਕੀਤੀਆਂ ਸ਼ੇਅਰ, ਖੂਬਸੂਰਤੀ ਦੇਖ ਫੈਨਜ਼ ਹੋਏ ਹੈਰਾਨ, ਕੀਤੇ ਅਜਿਹੇ ਕਮੈਂਟ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਨੇ ਆਪਣੀ ਖੂਬਸੂਰਤੀ ਤੇ ਕਮਾਲ ਦੇ ਐਕਟਿੰਗ ਟੈਲੇਂਟ ਦੇ ਨਾਲ ਮਿਲੀਅਨਜ਼ ਫੈਨਜ਼ ਬਣਾਏ ਹਨ।
Download ABP Live App and Watch All Latest Videos
View In Appਉਹ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਸ ਨੇ ਆਪਣੇ ਕਰੀਅਰ 'ਚ ਇੱਕ ਤੋਂ ਇੱਕ ਸ਼ਾਨਦਾਰ ਫਿਲਮ ਦਿੱਤੀ ਹੈ। ਇਸ ਤੋਂ ਇਲਾਵਾ ਨੀਰੂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।
ਨੀਰੂ ਬਾਜਵਾ ਨੇ ਹਾਲ ਹੀ 'ਚ ਆਪਣਾ ਨਵਾਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਅਦਾਕਾਰਾ ਲਾਲ ਰੰਗ ਦੇ ਪੰਜਾਬੀ ਸੂਟ ਵਿੱਚ ਨਜ਼ਰ ਆ ਰਹੀ ਹੈ।
ਨੀਰੂ ਨੇ ਆਪਣੇ ਸੂਟ ਦੇ ਨਾਲ ਬਿਲਕੁਲ ਸਾਦਗੀ ਭਰੇ ਲੁੱਕ ਨੂੰ ਅਪਣਾਇਆ ਹੈ। ਉਸ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ।
ਇਸ ਦੇ ਨਾਲ ਹੀ ਅਦਾਕਾਰਾ ਨੇ ਕੰਨਾਂ ਵਿੱਚ ਝੁਮਕੇ ਪਹਿਨੇ ਹੋਏ ਹਨ। ਉਸ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।
ਨੀਰੂ ਲਾਲ ਰੰਗ ਦੇ ਸੂਟ 'ਚ ਖੂਬ ਜਚ ਰਹੀ ਹੈ। ਨੀਰੂ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਜ਼ ਉਸ ਦੀ ਖੂਬਸੂਰਤੀ 'ਤੇ ਫਿਦਾ ਹੋ ਗਏ ਹਨ।
ਉਹ ਕਮੈਂਟ ਕਰ ਅਦਾਕਾਰਾ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
ਦੱਸ ਦਈਏ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫੈਨਜ਼ ਦਾ ਹਰ ਰੋਜ਼ ਮਨੋਰੰਜਨ ਕਰਦੀ ਰਹਿੰਦੀ ਹੈ।