Rubina Bajwa Marriage: ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਹੋਇਆ ਵਿਆਹ, ਦੇਖੋ ਵਿਆਹ ਦੀਆਂ ਤਸਵੀਰਾਂ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ `ਚ ਬੱਝ ਗਈ ਹੈ
Download ABP Live App and Watch All Latest Videos
View In Appਦਸ ਦਈਏ ਕਿ ਦੋਵਾਂ ਨੇ 26 ਅਕਤੂਬਰ ਨੂੰ (ਕੈਨੇਡਾ ਦੇ ਸਮੇਂ ਅਨੁਸਾਰ) ਵਿਆਹ ਕੀਤਾ ਹੈ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
ਦਸ ਦਈਏ ਕਿ ਕੈਨੇਡਾ ਦੇ ਟਾਈਮ ਅਨੁਸਾਰ 26 ਅਕਤੂਬਰ ਦੀ ਸਵੇਰ ਦੋਵਾਂ ਦੇ ਅਨੰਦ ਕਾਰਜ ਦੀ ਰਸਮ ਹੋਈ
ਇਸ ਤੋਂ ਬਾਅਦ ਗੁਰਬਖਸ਼ ਚਾਹਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਵਿਆਹ ਤੋਂ ਬਾਅਦ ਰੁਬੀਨਾ ਨੇ ਆਪਣੇ ਪਤੀ ਗੁਰਬਖਸ਼ ਨਾਲ ਫ਼ੋਟੋਆਂ ਖਿਚਵਾਈਆਂ, ਜਿਨ੍ਹਾਂ ਵਿੱਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਿਆ ਜਾ ਸਕਦਾ ਹੈ।
ਰੁਬੀਨਾ ਬਾਜਵਾ ਨੇ ਵੀ ਆਪਣੇ ਪਤੀ ਗੁਰਬਖਸ਼ ਸਿੰਘ ਚਾਹਲ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਨੀਰੂ ਬਾਜਵਾ ਆਪਣੀ ਭੈਣ ਨੂੰ ਆਨੰਦ ਕਾਰਜ ਦੀ ਰਸਮ ਲਈ ਗੁਰਦੁਆਰਾ ਸਾਹਿਬ ਲੈ ਕੇ ਗਈ। ਨੀਰੂ ਬਾਜਵਾ ਦੇ ਚਿਹਰੇ ਤੇ ਭੈਣ ਦੇ ਵਿਆਹ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ।
ਨੀਰੂ ਬਾਜਵਾ ਦੀ ਆਪਣੀ ਭੈਣ ਰੁਬੀਨਾ ਨਾਲ ਬਹੁਤ ਖਾਸ ਬੌਂਡਿੰਗ ਹੈ। ਜੋ ਕਿ ਤਸਵੀਰਾਂ `ਚ ਵੀ ਸਾਫ਼ ਨਜ਼ਰ ਆਉਂਦੀ ਹੈ।
ਉੱਧਰ, ਨੀਰੂ ਬਾਜਵਾ ਨੇ ਆਪਣੇ ਜੀਜੇ ਗੁਰਬਖਸ਼ ਦੇ ਸਿਰ ਕਲਗੀ ਸਜਾਉਂਦੀ ਨਜ਼ਰ ਆ ਰਹੀ ਹੈ। ਜਿਸ ਦੀਆਂ ਖੂਬਸੂਰਤ ਤਸਵੀਰਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ।