Shehnaaz Gill: ਬਾਲੀਵੁੱਡ ਅਭਿਨੇਤਰੀਆਂ ਤੋਂ ਜ਼ਿਆਦਾ ਅਮੀਰ ਹੈ ਸ਼ਹਿਨਾਜ਼ ਗਿੱਲ, ਇੱਕ ਮਹੀਨੇ 'ਚ ਕਮਾਉਂਦੀ ਹੈ ਕਰੋੜਾਂ
ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 13 ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਸ਼ਹਿਨਾਜ਼ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਇਸੇ ਲਈ ਉਸ ਦੇ ਕੰਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਸਭ ਦੇ ਵਿਚਕਾਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਨੈੱਟਵਰਥ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਸ਼ਹਿਨਾਜ਼ ਗਿੱਲ ਦਾ ਜਨਮ 27 ਜਨਵਰੀ 1993 ਨੂੰ ਪੰਜਾਬ ਦੇ ਬਿਆਸ ਸ਼ਹਿਰ ਵਿੱਚ ਹੋਇਆ ਸੀ। ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ। ਹਾਲਾਂਕਿ ਇਨ੍ਹੀਂ ਦਿਨੀਂ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ 'ਚ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸੰਤੋਖ ਸਿੰਘ ਸੁੱਖ ਅਤੇ ਮਾਤਾ ਦਾ ਨਾਂ ਪਰਮਿੰਦਰ ਕੌਰ ਗਿੱਲ ਹੈ। ਸ਼ਹਿਨਾਜ਼ ਦਾ ਸ਼ਾਹਬਾਜ਼ ਬਦੇਸ਼ਾ ਨਾਮ ਦਾ ਇੱਕ ਛੋਟਾ ਭਰਾ ਵੀ ਹੈ।
ਜਦੋਂ ਸ਼ਹਿਨਾਜ਼ ਬਿੱਗ ਬੌਸ 'ਚ ਸੀ ਤਾਂ ਉਨ੍ਹਾਂ ਦੀ ਮਾਂ ਨੇ ਇਸ ਬਾਰੇ 'ਚ ਖੁਲਾਸਾ ਕਰਦੇ ਹੋਏ ਕਿਹਾ ਕਿ ਜਦੋਂ ਸ਼ਹਿਨਾਜ਼ 16-17 ਸਾਲ ਦੀ ਸੀ ਤਾਂ ਲੋਕ ਉਨ੍ਹਾਂ ਨੂੰ ਕੈਟਰੀਨਾ-ਕੈਟਰੀਨਾ ਕਹਿੰਦੇ ਸਨ। ਇਸ ਤੋਂ ਬਾਅਦ ਹੀ ਸ਼ਹਿਨਾਜ਼ ਨੇ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਿਣਾ ਸ਼ੁਰੂ ਕਰ ਦਿੱਤਾ।
ਸ਼ਹਿਨਾਜ਼ ਨੇ ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਗ੍ਰੈਜੂਏਸ਼ਨ ਤੋਂ ਬਾਅਦ ਸ਼ਹਿਨਾਜ਼ ਨੇ ਐਕਟਿੰਗ 'ਚ ਆਪਣਾ ਕਰੀਅਰ ਬਣਾਉਣ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ ਸਾਲ 2015 ਵਿੱਚ ਗੁਰਵਿੰਦਰ ਬਰਾੜ ਦੀ ਪੰਜਾਬੀ ਐਲਬਮ 'ਸ਼ਿਵ ਦੀ ਕਿਤਾਬ' ਨਾਲ ਉਸ ਦਾ ਸਫ਼ਰ ਸ਼ੁਰੂ ਹੋਇਆ। ਇਸ ਤੋਂ ਬਾਅਦ ਸ਼ਹਿਨਾਜ਼ ਦੀਆਂ ਕਈ ਪੰਜਾਬੀ ਐਲਬਮਾਂ ਰਿਲੀਜ਼ ਹੋਈਆਂ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਨ੍ਹਾਂ ਵਿੱਚ ਮਾਝੇ ਦੀ ਜੱਟੀ, ਪਿੰਡਾ ਦੀਆ ਕੁਡੀਆਂ ਅਤੇ ਪੰਜਾਬੀ ਗਾਇਕ ਗੈਰੀ ਸੰਧੂ ਦਾ ਟਾਈਟਲ ਗੀਤ ਯੇ ਬੇਬੀ ਰੀਮਿਕਸ ਸ਼ਾਮਲ ਹਨ।
ਸ਼ਹਿਨਾਜ਼ ਗਿੱਲ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਸਾਲ 2017 ਵਿੱਚ ਉਹ ਪੰਜਾਬੀ ਫਿਲਮ 'ਸਤਸ਼੍ਰੀ ਅਕਾਲ ਇੰਗਲੈਂਡ' ਵਿੱਚ ਨਜ਼ਰ ਆਈ। ਫਿਰ ਸਾਲ 2019 ਵਿੱਚ, ਉਸਨੇ 'ਕਾਲਾ ਸ਼ਾਹ ਕਾਲਾ' ਨਾਲ ਪੰਜਾਬੀ ਫਿਲਮ ਇੰਡਸਟਰੀ ;ਚ ਕਦਮ ਰੱਖਿਆ। ਹਾਲਾਂਕਿ ਉਹ ਮੁੱਖ ਭੂਮਿਕਾ ਵਿੱਚ ਨਹੀਂ ਸੀ, ਪਰ ਲੋਕਾਂ ਨੇ ਉਸਦੇ ਕੰਮ ਦੀ ਬਹੁਤ ਤਾਰੀਫ ਕੀਤੀ।
ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਐਲਬਮਾਂ ਅਤੇ ਫਿਲਮਾਂ ਤੋਂ ਕਰੋੜਾਂ ਰੁਪਏ ਕਮਾਏ ਹਨ ਪਰ ਗਾਇਕੀ ਅਤੇ ਡਾਂਸਿੰਗ ਦੀ ਸ਼ੌਕੀਨ ਸ਼ਹਿਨਾਜ਼ ਕਈ ਲਾਈਵ ਸ਼ੋਅ ਵੀ ਕਰਦੀ ਹੈ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਕਮਾਉਂਦੀ ਹੈ। ਸ਼ਹਿਨਾਜ਼ ਦਾ ਚੰਡੀਗੜ੍ਹ ਵਿੱਚ ਆਪਣਾ ਘਰ ਹੈ ਅਤੇ ਮੁੰਬਈ ਵਿੱਚ ਇੱਕ ਸੁੰਦਰ ਅਪਾਰਟਮੈਂਟ ਵੀ ਹੈ।
ਇਸ ਤੋਂ ਇਲਾਵਾ ਸ਼ਹਿਨਾਜ਼ ਕੋਲ ਕਈ ਲਗਜ਼ਰੀ ਗੱਡੀਆਂ ਵੀ ਹਨ, ਜਿਨ੍ਹਾਂ 'ਚ ਰੇਂਜ ਰੋਵਰ ਐੱਸ5, ਹੌਂਡਾ ਸਿਟੀ, ਜੈਗੁਆਰ ਸ਼ਾਮਲ ਹਨ। ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਰਿਪੋਰਟ ਦੇ ਅਨੁਸਾਰ, ਉਸ ਦੀ ਕੁੱਲ ਜਾਇਦਾਦ 4 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 29 ਕਰੋੜ ਰੁਪਏ ਹੈ।