Sonam Bajwa: ਸੋਨਾਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਦੇਖ ਦੀਵਾਨੇ ਹੋਏ ਫੈਨਜ਼, ਜਲਪਰੀ ਬਣ ਕੇ ਅਦਾਕਾਰਾ ਨੇ ਲੱੁਟੀ ਮਹਿਫਲ
ਸੋਨਮ ਬਾਜਵਾ ਦੀਆਂ ਨਵੀਆਂ ਤਸਵੀਰਾਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਸੋਨਮ ਬਾਜਵਾ ਨੇ ਸੋਮਵਾਰ ਨੂੰ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।
Download ABP Live App and Watch All Latest Videos
View In Appਇਹ ਤਸਵੀਰਾਂ ਦੇਖਦੇ ਹੀ ਦੇਖਦੇ ਅੱਗ ਵਾਂਗ ਵਾਇਰਲ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਮਿੰਟਾਂ 'ਚ ਲੱਖਾਂ ਲਾਈਕਸ ਤੇ ਹਜ਼ਾਰਾਂ ਕਮੈਂਟਸ ਮਿਲੇ।
ਦੱਸ ਦਈਏ ਕਿ ਨਵੀਆਂ ਤਸਵੀਰਾਂ ਵਿੱਚ ਸੋਨਮ ਬਾਜਵਾ ਜਲਪਰੀ ਬਣੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਐਕੂਆ ਰੰਗ ਦੀ ਮਰਮੇਡ (ਜਲਪਰੀ) ਡਰੈੱਸ ਪਹਿਨੀ ਹੋਈ ਹੈ।
ਇਸ ਡਰੈੱਸ 'ਚ ਸੋਨਮ ਸੱਚਮੁੱਚ ਕਿਸੇ ਪਰੀ ਵਰਗੀ ਹੀ ਲੱਗ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਫੈਨਜ਼ ਲਈ ਮੁਸ਼ਕਲ ਹੋ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਬੀਤੀ ਰਾਤ ਹਿੰਦੁਸਤਾਨ ਟਾਈਮਜ਼ ਦੀ ਇੱਕ ਈਵੈਂਟ 'ਚ ਨਜ਼ਰ ਆਈ ਸੀ। ਇੱਥੇ ਅਦਾਕਾਰਾ ਨੇ ਆਪਣੇ ਜਲਪਰੀ ਅਵਤਾਰ 'ਚ ਮਹਿਫਲ ਲੁੱਟ ਲਈ।
ਉਸ ਦੀਆਂ ਤਸਵੀਰਾਂ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ 'ਚ ਸੋਨਮ ਰਾਣੀ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ 'ਚ ਸੋਨਮ ਦਾ ਦੇਸੀ ਲੁੱਕ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਹ ਫਿਲਮ 26 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।