Tania: ਤਾਨੀਆ ਨੇ ਬੋਲਡ ਲੁੱਕ ਨਾਲ ਠੰਡ ਦੇ ਮੌਸਮ 'ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਬੈਕਲੈੱਸ ਤਸਵੀਰਾਂ ਕੀਤੀਆਂ ਸ਼ੇਅਰ
ਪੰਜਾਬੀ ਅਦਾਕਾਰਾ ਤਾਨੀਆ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਤਾਨੀਆ ਨੇ ਬਹੁਤ ਥੋੜੇ ਹੀ ਸਮੇਂ 'ਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਇਸ ਦੇ ਨਾਲ ਹੀ ਤਾਨੀਆ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ 5 ਸਾਲ ਪੂਰੇ ਕੀਤੇ ਹਨ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਤਾਨੀਆ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਤਾਨੀਆ ਦੀਆਂ ਨਵੀਆਂ ਤਸਵੀਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ।
ਤਾਨੀਆ ਨੇ ਠੰਢ ਦੇ ਮੌਸਮ ਵਿੱਚ ਆਪਣੀਆਂ ਬੈਕਲੈੱਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।
ਤਾਨੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਨ੍ਹਾਂ ਤਸਵੀਰਾਂ 'ਚ ਉਸ ਨੇ ਸ਼ਿਮਰੀ ਡਰੈੱਸ ਪਹਿਨੀ ਹੋਈ ਹੈ ਅਤੇ ਆਪਣੇ ਆਪ ਨੂੰ ਵੂਲੇਨ ਕੋਟ ਨਾਲ ਕਵਰ ਕੀਤਾ ਹੋਇਆ ਹੈ।
ਸਰਦੀ ਦੇ ਮੌਸਮ 'ਚ ਤਾਨੀਆ ਦੇ ਇਸ ਬੋਲਡ ਲੁੱਕ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਤਾਨੀਆ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ।
ਉਹ ਆਪਣੇ ਨਾਲ ਜੁੜੀ ਲੇਟੈਸਟ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਤਾਨੀਆ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
ਇਕੱਲੇ ਇੰਸਟਾਗ੍ਰਾਮ 'ਤੇ ਹੀ ਤਾਨੀਆ ਦੇ 2.5 ਮਿਲੀਅਨ ਯਾਨਿ 25 ਲੱਖ ਫਾਲੋਅਰਜ਼ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਹਾਲ ਹੀ 'ਚ ਪੰਜਾਬੀ ਸਿਨੇਮਾ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ।