ਸਰਗੁਣ ਮਹਿਤਾ ਤੋਂ ਸੋਨਮ ਬਾਜਵਾ ਕਰੋੜਾਂ ਦੀ ਜਾਇਦਾਦ ਦੀ ਮਾਲਕ ਹਨ ਇਹ ਪੰਜਾਬੀ ਅਭਿਨੇਤਰੀਆਂ
ਸਰਗੁਣ ਮਹਿਤਾ: ਪੰਜਾਬੀ ਫ਼ਿਲਮਾਂ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਇੱਕ ਫ਼ਿਲਮ ਲਈ 40 ਤੋਂ 60 ਲੱਖ ਰੁਪਏ ਫੀਸ ਲੈਂਦੀ ਹੈ। ਰਿਪੋਰਟ ਮੁਤਾਬਕ ਉਸ ਦੀ ਕੁੱਲ ਜਾਇਦਾਦ ਕਰੀਬ 50 ਕਰੋੜ ਰੁਪਏ ਹੈ।
Download ABP Live App and Watch All Latest Videos
View In Appਹਿਮਾਂਸ਼ੀ ਖੁਰਾਣਾ : ਕਈ ਪੰਜਾਬੀ ਫਿਲਮਾਂ ਅਤੇ ਕਈ ਮਿਊਜ਼ਿਕ ਐਲਬਮਾਂ 'ਚ ਨਜ਼ਰ ਆ ਚੁੱਕੀ ਹਿਮਾਂਸ਼ੀ ਖੁਰਾਣਾ ਇਕ ਗੀਤ ਲਈ 50 ਲੱਖ ਰੁਪਏ ਚਾਰਜ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 22 ਕਰੋੜ ਰੁਪਏ ਹੈ।
ਸੁਰਵੀਨ ਚਾਵਲਾ: ਪੰਜਾਬੀ ਫਿਲਮਾਂ ਅਤੇ ਬਾਲੀਵੁੱਡ ਫਿਲਮ ਹੇਟ ਸਟੋਰੀ 2 ਵਿੱਚ ਨਜ਼ਰ ਆਉਣ ਵਾਲੀ ਸੁਰਵੀਨ ਚਾਵਲਾ ਵੀ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਹ ਹਰ ਸਾਲ ਕਰੀਬ ਦੋ ਕਰੋੜ ਰੁਪਏ ਕਮਾ ਲੈਂਦੀ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 20 ਕਰੋੜ ਰੁਪਏ ਹੈ।
ਸੋਨਮ ਬਾਜਵਾ: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਖਬਰਾਂ ਦੀ ਮੰਨੀਏ ਤਾਂ ਉਹ ਇਕ ਫਿਲਮ ਲਈ 2-3 ਕਰੋੜ ਰੁਪਏ ਚਾਰਜ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 35 ਕਰੋੜ ਰੁਪਏ ਹੈ।
ਨੀਰੂ ਬਾਜਵਾ: ਨੀਰੂ ਬਾਜਵਾ ਪੰਜਾਬ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਖਬਰਾਂ ਮੁਤਾਬਕ ਉਹ ਇਕ ਫਿਲਮ ਲਈ ਇਕ ਤੋਂ ਦੋ ਕਰੋੜ ਰੁਪਏ ਚਾਰਜ ਕਰਦੀ ਹੈ। ਆਪਣੀ ਸੰਪਤੀ ਦੀ ਗੱਲ ਕਰੀਏ ਤਾਂ ਨੀਰੂ 111 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।