Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਲੰਘ ਰਹੀ ਬੁਰੇ ਦੌਰ 'ਚੋਂ, ਪੋਸਟ ਸ਼ੇਅਰ ਕਰ ਬੋਲੀ- 'ਔਖੇ ਸਮੇਂ ਬਾਅਦ ਹੀ ਚੰਗਾ ਸਮਾਂ ਆਉਂਦਾ...'
ਮਨੋਰੰਜਨ ਜਗਤ ਬਾਹਰ ਤੋਂ ਦੇਖਣ 'ਚ ਬਹੁਤ ਹੀ ਖੂਬਸੂਰਤ ਤੇ ਚਮਕਦਾਰ ਲੱਗਦਾ ਹੈ, ਪਰ ਅਸਲੀਅਤ ਕੁੱਝ ਹੋਰ ਹੀ ਹੈ। ਇੱਥੇ ਲੋਕ ਆਪਣੇ ਮੇਕਅੱਪ ਤੇ ਮੁਸਕਰਾਉਂਦੇ ਚਿਹਰਿਆਂ ਪਿੱਛੇ ਆਪਣੀ ਜ਼ਿੰਦਗੀ ਦੇ ਦਰਦ ਨੂੰ ਲੁਕਾਉਂਦੇ ਹਨ।
Download ABP Live App and Watch All Latest Videos
View In Appਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਡਿਪਰੈਸ਼ਨ ਤੇ ਬੁਰੇ ਦੌਰ ਦਾ ਸ਼ਿਕਾਰ ਹੋਏ ਹਨ। ਇਸ 'ਚ ਕੋਈ ਲੁਕਾਉਣ ਵਾਲੀ ਗੱਲ ਨਹੀਂ। ਕਈ ਕਲਾਕਾਰ ਸਾਹਮਣੇ ਆਏ ਜਿਨ੍ਹਾਂ ਨੇ ਖੁੱਲ ਕੇ ਕਿਹਾ ਕਿ ਉਹ ਡਿਪਰੈਸ਼ਨ 'ਚੋਂ ਲੰਘ ਰਹੇ ਹਨ ਜਾਂ ਉਨ੍ਹਾਂ 'ਤੇ ਬੁਰਾ ਸਮਾਂ ਆਇਆ ਹੈ। ਇਨ੍ਹਾਂ ਵਿੱਚ ਹਿਮਾਂਸ਼ੀ ਖੁਰਾਣਾ, ਸ਼ੈਰੀ ਮਾਨ ਤੇ ਇੰਦਰਜੀਤ ਨਿੱਕੂ ਵਰਗੇ ਦਿੱਗਜ ਕਲਾਕਾਰਾਂ ਦੇ ਨਾਂ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਇੱਕ ਨਾਮ ਕਮਲ ਖੰਗੂੜਾ ਦਾ ਵੀ ਸੀ, ਜਿਸ ਨੇ ਸਾਲ 2022 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਬੁਰੇ ਸਮੇਂ ਵਿੱਚੋਂ ਲੰਘ ਰਹੀ ਹੈ। ਹੁਣ ਫਿਰ ਤੋਂ ਕਮਲ ਨੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕੀਤਾ ਹੈ।
ਉਸ ਨੇ ਭਾਵੇਂ ਖੁਸ਼ ਹੋਣ ਵਾਲੀ ਪੋਸਟ ਪਾਈ ਹੋਵੇ, ਪਰ ਉਸ ਦੀ ਕੈਪਸ਼ਨ 'ਚ ਉਸ ਦਾ ਦੁੱਖ ਸਾਫ ਦਿਖਾਈ ਦੇ ਰਿਹਾ ਹੈ।
ਕਮਲ ਨੇ ਪਿਛਲੇ ਸਾਲ ਵੀ ਖੁੱਲ੍ਹ ਕੇ ਦੱਸਿਆ ਸੀ ਕਿ ਉਹ ਡਿਪਰੈਸ਼ਨ ਵਿੱਚੋਂ ਲੰਘ ਰਹੀ ਹੈ। ਤੇ ਹੁਣ ਉਸ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਿਖਿਆ ਕਿ 'ਮਾੜੇ ਸਮੇਂ ਵਿੱਚੋਂ ਲੰਘ ਕੇ ਹੀ ਚੰਗਾ ਸਮਾਂ ਦੇਖਣ ਨੂੰ ਮਿਲਦਾ ਹੈ। ਇਸ ਲਈ ਅੱਗੇ ਵਧਦੇ ਰਹੋ।'
ਕਮਲ ਭਾਵੇਂ ਸਕ੍ਰੀਨ 'ਤੇ ਜਾਂ ਸੋਸ਼ਲ ਮੀਡੀਆ ਪੋਸਟਾਂ 'ਚ ਹੱਸਦੀ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੋਵੇ, ਪਰ ਅਸਲੀਅਤ 'ਚ ਉਹ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਰਹੀ ਹੈ। ਉਸ ਨੇ ਆਪਣੇ ਕਰੀਅਰ 'ਚ ਹੁਣ ਤੱਕ 200 ਤੋਂ ਵੱਧ ਗਾਣਿਆਂ ਚ ਕੰਮ ਕੀਤਾ ਹੈ।
ਉਸ ਨੇ 2014 'ਚ ਵਿਆਹ ਕਰ ਲਿਆ ਸੀ ਤੇ ਕੈਨੇਡਾ ਸੈਟਲ ਹੋ ਗਈ ਸੀ। ਇੰਨੀਂ ਦਿਨੀਂ ਅਦਾਕਾਰਾ ਭਾਰਤ 'ਚ ਹੈ ਤੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ।