Gippy Grewal: ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਦੀਆਂ ਤਸਵੀਰਾਂ ਚਰਚਾ 'ਚ, ਸਿਰ 'ਤੇ ਪੱਗ ਬੰਨ੍ਹ ਪਿਓ-ਪੁੱਤਰ ਨੇ ਦਿੱਤੇ ਪੋਜ਼, ਦੇਖੋ PICS
ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਸਿੰਗਰ ਕਮ ਐਕਟਰ ਨੂੰ ਹਾਲ ਹੀ 'ਚ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਦੇਖਿਆ ਗਿਆ ਸੀ।
Download ABP Live App and Watch All Latest Videos
View In Appਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦੀ 10 ਮਈ ਨੂੰ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਅਦਾਕਾਰ ਆਪਣੇ ਪੁੱਤਰ ਸ਼ਿੰਦੇ ਨਾਲ ਨਜ਼ਰ ਆਉਣਗੇ।
ਇਸ ਤੋਂ ਪਹਿਲਾਂ ਇੰਟਰਨੈੱਟ 'ਤੇ ਗਿੱਪੀ ਤੇ ਸ਼ਿੰਦੇ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪਿਓ ਪੁੱਤਰ ਦੀ ਮਜ਼ਬੂਤ ਬੌਂਡਿੰਗ ਦੇਖਣ ਨੂੰ ਮਿਲ ਰਹੀ ਹੈ।
ਤਸਵੀਰਾਂ 'ਚ ਗਿੱਪੀ ਤੇ ਸ਼ਿੰਦਾ ਦੋਵਾਂ ਨੇ ਸਿਰ 'ਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਗਿੱਪੀ ਗਰੇਵਾਲ ਨੇ ਸਿਰ 'ਤੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ, ਜਦਕਿ ਸ਼ਿੰਦੇ ਨੇ ਵ੍ਹਾਈਟ ਕੱਲਰ ਦੀ ਪੱਗ ਬੰਨ੍ਹੀ ਹੋਈ ਹੈ।
ਦੋਵਾਂ ਦੀਆਂ ਇਹ ਤਸਵੀਰਾਂ ਫੈਨਜ਼ ਦਾ ਖੂਬ ਦਿਲ ਜਿੱਤ ਰਹੀਆਂ ਹਨ।
ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਸ਼ਿੰਦਾ ਵਿਗੜੇ ਹੋਏ ਪੁੱਤ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਫਿਲਮ ਦੇ ਟੀਜ਼ਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਮਾਪਿਆਂ 'ਤੇ ਰੋਬ ਰੱਖਣ ਵਾਲਾ ਤੇ ਕਹਿਣਾ ਨਾ ਮੰਨਣ ਵਾਲਾ ਬੱਚਾ ਹੈ।
ਦੱਸ ਦਈਏ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ 10 ਮਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੀਆਂ ਹੁਣ ਤੱਕ 2 ਫਿਲਮਾਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀਆਂ ਹਨ। 'ਵਾਰਨਿੰਗ 2' ਤੇ ਜੱਟ ਨੂੰ ਚੁੜੈਲ ਟੱਕਰੀ। ਦੋਵੇਂ ਹੀ ਫਿਲਮਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਚੁੱਕਿਆ ਹੈ। ਹੁਣ ਗਿੱਪੀ ਗਰੇਵਾਲ ਨੂੰ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੋਂ ਕਾਫੀ ਉਮੀਦਾਂ ਹਨ। ਕਿਉਂਕਿ ਇਸ ਫਿਲਮ 'ਚ ਸ਼ਿੰਦੇ ਤੇ ਗਿੱਪੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।