Gippy Grewal: ਗਿੱਪੀ ਗਰੇਵਾਲ ਦੇ ਪਾਲਤੂ ਕੁੱਤੇ ਜੈਕੀ ਦਾ ਹੋਇਆ ਦੇਹਾਂਤ, ਗਾਇਕ ਨੇ ਤਸਵੀਰਾਂ ਕੀਤੀਆਂ ਸ਼ੇਅਰ
ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਖਬਰ ਆ ਰਹੀ ਹੈ। ਗਿੱਪੀ ਦੇ ਪਾਲਤੂ ਕੁੱਤੇ ਜੈਕੀ ਦਾ ਦੇਹਾਂਤ ਹੋ ਗਿਆ ਹੈ। ਗਾਇਕ ਆਪਣੇ ਕੁੱਤੇ ਦੀ ਮੌਤ ਨਾਲ ਕਾਫੀ ਉਦਾਸ ਨਜ਼ਰ ਆ ਰਿਹਾ ਹੈ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੇ ਕੁੱਤੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਗਿੱਪੀ ਨੇ ਕੈਪਸ਼ਨ ਦਿੱਤੀ, 'ਆਰਆਈਪੀ ਜੈਕੀ'।
ਇਸ ਦੇ ਨਾਲ ਨਾਲ ਕਲਾਕਾਰ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਬਣਾਈ।
ਦੱਸ ਦਈਏ ਕਿ ਗਿੱਪੀ ਆਪਣੇ ਕੁੱਤੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਹੁੰਦੇ ਸੀ। ਇਹ ਇੱਕ ਗੋਲਡਨ ਰੀਟਰੀਵਰ ਨਸਲ ਦਾ ਕੁੱਤਾ ਸੀ।
ਗਿੱਪੀ ਦੀ ਅਦਾਕਾਰਾ ਤਾਨੀਆ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਇਸ ਸਾਲ ਗਿੱਪੀ ਗਰੇਵਾਲ ਓਟੀਟੀ 'ਤੇ ਵੀ ਡੈਬਿਊ ਕਰਨ ਜਾ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ ਕਈ ਫਿਲਮ ਰਿਲੀਜ਼ ਹੋਣ ਵਾਲੀਆਂ ਹਨ। ਗਿੱਪੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗਿੱਪੀ 'ਮੌਜਾਂ ਹੀ ਮੌਜਾਂ' ਤੇ 'ਜੱਟ ਨੂੰ ਚੁੜੈਲ ਟੱਕਰੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਸਾਲ ਓਟੀਟੀ 'ਤੇ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ 'ਆਊਟਲਾਅ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਫੁਲ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ।