Jassie Gill: ਜੱਸੀ ਗਿੱਲ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, ਪਤਨੀ ਰੁਪਿੰਦਰ ਗਿੱਲ ਨੂੰ ਇੰਪਰੈੱਸ ਕਰਨ ਲਈ ਕਰਦੇ ਸੀ ਇਹ ਕੰਮ
ਜੱਸੀ ਗਿੱਲ ਪੰਜਾਬੀ ਮਿਊਜ਼ਿਕ ਜਗਤ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੱਸੀ ਗਿੱਲ ਤਕਰੀਬਨ ਇੱਕ ਦਹਾਕੇ ਤੋਂ ਇੰਡਸਟਰੀ 'ਤੇ ਰਾਜ ਕਰਦਾ ਆ ਰਿਹਾ ਹੈ।
Download ABP Live App and Watch All Latest Videos
View In Appਉਹ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਬਾਲੀਵੁੱਡ ਤੱਕ ਪੰਜਾਬ ਦਾ ਨਾਮ ਚਮਕਾਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਜੱਸੀ ਗਿੱਲ ਦੀ ਲਵ ਸਟੋਰੀ, ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਜੱਸੀ ਗਿੱਲ ਟੌਪ ਦੇ ਪੰਜਾਬੀ ਗਾਇਕ ਹਨ, ਪਰ ਉਨ੍ਹਾਂ ਨੂੰ ਇਹ ਮੁਕਾਮ ਲੰਬੇ ਸੰਘਰਸ਼ ਤੇ ਮੇਹਨਤ ਤੋਂ ਬਾਅਦ ਮਿਲਿਆ ਹੈ। ਇਸ ਸਭ ਸੰਘਰਸ਼ ਤੇ ਮਾੜੇ ਦੌਰ 'ਚ ਜੱਸੀ ਦੀ ਵਾਈਫ ਰੁਪਿੰਦਰ ਕੌਰ ਗਿੱਲ ਵੀ ਉਨ੍ਹਾਂ ਦੇ ਨਾਲ ਡਟ ਕੇ ਖੜੀ ਰਹੀ ਸੀ।
ਜੱਸੀ ਗਿੱਲ ਨੇ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਖੁਦ ਦੱਸਿਆ ਸੀ ਕਿ ਉਹ ਆਪਣੀ ਵਾਈਫ ਨੂੰ ਪਹਿਲੀ ਵਾਰ ਕਾਲਜ 'ਚ ਹੀ ਮਿਲੇ ਸੀ। ਦੋਵੇਂ ਇਕੱਠੇ ਪੜ੍ਹਦੇ ਹੁੰਦੇ ਸੀ।
ਉਸ ਸਮੇਂ ਜੱਸੀ ਕੋਲ ਇੱਕ ਓਪਨ ਜੀਪ ਹੁੰਦੀ ਸੀ, ਜਿਸ 'ਤੇ ਬੈਠ ਕੇ ਉਹ ਰੂਪੀ ਯਾਨਿ ਰੁਪਿੰਦਰ ਕੌਰ ਨੂੰ ਇੰਪਰੈੱਸ ਕਰਨ ਲਈ ਗੇੜੀਆਂ ਲਾਉਂਦੇ ਹੁੰਦੇ ਸੀ। ਇਸ ਤਰ੍ਹਾਂ ਹੌਲੀ-ਹੌਲੀ ਦੋਵਾਂ ਦੀ ਦੋਸਤੀ ਹੋਈ ਅਤੇ ਫਿਰ ਦੋਸਤੀ ਪਿਆਰ 'ਚ ਬਦਲ ਗਈ।
ਜੱਸੀ ਗਿੱਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਵਾਈਫ ਜਦੋਂ ਉਨ੍ਹਾਂ ਦੀ ਗਰਲ ਫਰੈਂਡ ਸੀ ਤਾਂ ਉਸ ਸਮੇਂ ਵੀ ਉਹ ਉਨ੍ਹਾਂ ਦੇ ਹਰ ਸੰਘਰਸ਼ 'ਚ ਉਨ੍ਹਾਂ ਦੇ ਨਾਲ ਖੜੀ ਰਹੀ ਸੀ। ਰੂਪੀ ਦੇ ਸਾਥ ਤੇ ਪਿਆਰ ਦਾ ਹੀ ਨਤੀਜਾ ਹੈ ਕਿ ਅੱਜ ਜੱਸੀ ਗਿੱਲ ਇਸ ਮੁਕਾਮ 'ਤੇ ਪਹੁੰਚੇ ਹਨ।
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਹਾਲ ਹੀ 'ਚ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਸ਼ਹਿਨਾਜ਼ ਗਿੱਲ ਨੇ ਵੀ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ।