ਗੁਰੂ ਰੰਧਾਵਾ ਨੇ ਜੰਮ ਕੇ ਕੀਤੀ ਸ਼ਹਿਨਾਜ਼ ਗਿੱਲ ਦੀ ਤਾਰੀਫ਼, ਅਦਾਕਾਰਾ ਨਾਲ ਗਾਣਾ ਬਣਾਉਣ ਦਾ ਕੀਤਾ ਐਲਾਨ
ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ, ਇਹ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਹਨ। ਇਨ੍ਹਾਂ ਦੋਵਾਂ ਨੇ ਛੋਟੇ ਛੋਟੇ ਘਰਾਂ ‘ਚੋਂ ਨਿੱਕਲ ਕੇ ਪੂਰੀ ਦੁਨੀਆ ‘ਚ ਨਾਂ ਕਮਾਇਆ ਹੈ। ਦੋਵੇਂ ਕਲਾਕਾਰ ਜਲਦ ਹੀ ਬਾਲੀਵੁੱਡ ;ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।
Download ABP Live App and Watch All Latest Videos
View In Appਗੁਰੂ ਰੰਧਾਵਾ ਜਿੱਥੇ ਅਨੁਪਮ ਖੇਰ ਦੇ ਨਾਲ ਫਿਲਮ ਕਰ ਰਹੇ ਹਨ, ਉੱਥੇ ਹੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਦੋਵੇਂ ਐਕਟਰ ਆਪਣੇ ਬਾਲੀਵੁੱਡ ਡੈਬਿਊ ਨੂੰ ਲੈਕੇ ਕਾਫ਼ੀ ਐਕਸਾਇਟਡ ਹਨ।
ਪਿਛਲੇ ਦਿਨੀਂ ਸ਼ਹਿਨਾਜ਼ ਗਿੱਲ ਨਾਲ ਗੁਰੂ ਰੰਧਾਵਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਜਿਸ ਵਿੱਚ ਗੁਰੂ ਨੇ ਆਪਣੇ ਫੈਨਜ਼ ਨੂੰ ਪੁੱਛਿਆ ਸੀ ਕਿ “ਆਵੇ ਫਿਰ ਇੱਕ ਗਾਣਾ ਸ਼ਹਿਨਾਜ਼ ਨਾਲ?” ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਵੀ ਹੋਇਆ ਸੀ। ਹੁਣ ਅਸੀਂ ਤੁਹਾਨੂੰ ਦਸਦੇ ਹਾਂ ਅਗਲੀ ਅਪਡੇਟ।
ਗੁਰੁ ਰੰਧਾਵਾ ਨੇ ਹਾਲ ਹੀ ਏਬੀਪੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਦੀ ਜੰਮ ਕੇ ਤਾਰੀਫ ਕੀਤੀ। ਇਸ ਦੇ ਨਾਲ ਨਾਲ ਗੁਰੂ ਨੇ ਕਿਹਾ ਕਿ ਉਹ ਜਲਦ ਹੀ ਸ਼ਹਿਨਾਜ਼ ਗਿੱਲ ਨਾਲ ਗਾਣਾ ਜ਼ਰੂਰ ਬਣਾਉਣਗੇ।
ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਦੀ ਦੀ ਤਾਰੀਫ ਕਰਦਿਆਂ ਗੁਰੂ ਨੇ ਕਿਹਾ ਕਿ, “ਜਿਸ ਤਰ੍ਹਾਂ ਪੰਜਾਬ ;ਚੋਂ ਨਿੱਕਲ ਕੇ ਸ਼ਹਿਨਾਜ਼ ਨੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਈ ਹੈ, ਉਹ ਕਾਬਿਲੇ ਤਾਰੀਫ਼ ਹੈ।
ਇਸ ਮੁਕਾਮ ਤੱਕ ਪਹੁੰਚਣ ਲਈ ਸ਼ਹਿਨਾਜ਼ ਨੇ ਬਹੁਤ ਮੇਹਨਤ ਕੀਤੀ ਹੈ ਅਤੇ ਉਹ ਇਸ ਦੇ ਲਈ ਉਸ ਦੀ ਬਹੁਤ ਇੱਜ਼ਤ ਕਰਦੇ ਹਨ।” ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨਾਲ ਗਾਣਾ ਬਣਾਉਣ ਦੇ ਸਵਾਲ ‘ਤੇ ਗੁਰੂ ਨੇ ਜਵਾਬ ਦਿੱਤਾ, “ਗਾਣਾ ਮੈਂ ਸ਼ਹਿਨਾਜ਼ ਨਾਲ ਜ਼ਰੂਰ ਬਣਾਵਾਂਗਾ।”
ਦੱਸ ਦਈਏ ਕਿ ਹਾਲ ਹੀ ‘ਚ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੋਵੇਂ ਇਕੱਠੇ ਦੁਬਈ ‘ਚ ਨਜ਼ਰ ਆਏ ਸੀ। ਇਸ ਦੌਰਾਨ ਕਰੂਜ਼ ਸ਼ਿੱਪ ‘ਚ ਦੋਵਾਂ ਦਾ ਇੱਕ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ।
ਦੋਵੇਂ ਜਣੇ ਚਾਂਦਨੀ ਰਾਤ ‘ਚ ਗਾਣੇ ‘ਤੇ ਕੱਪਲ ਡਾਂਸ ਕਰਦੇ ਨਜ਼ਰ ਆਏ ਸੀ। ਇਸ ਵੀਡੀਓ ਨੂੰ ਦੋਵਾਂ ਦੇ ਫੈਨਜ਼ ਨੇ ਖੂਬ ਪਿਆਰ ਦਿੱਤਾ ਸੀ।