Jasmine Sandlas: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ, ਗੱਲਾਂ-ਗੱਲਾਂ 'ਚ ਗੈਰੀ ਸੰਧੂ 'ਤੇ ਕੱਸ ਗਈ ਤੰਜ
ਪੰਜਾਬੀ ਸਿੰਗਰ ਜੈਸਮੀਨ ਸੈਂਡਲਾਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਗਾਇਕਾ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਬੋਲਡ ਅਵਤਾਰ ਕਰਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ ਜੈਸਮੀਨ ਫਿਰ ਤੋਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਗਾਇਕਾ ਨੇ ਹਾਲ ਹੀ 'ਚ ਕਾਫੀ ਜ਼ਿਆਦਾ ਭਾਰ ਘਟਾ ਲਿਆ ਹੈ। ਇਸ ਤੋਂ ਬਾਅਦ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹੁਣ ਫਿਰ ਤੋਂ ਜੈਸਮੀਨ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ 7 ਸਾਲ ਪੁਰਾਣੀ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। 7 ਸਾਲ ਪੁਰਾਣੀ ਡਰੈੱਸ 'ਚ ਫਿੱਟ ਹੋ ਕੇ ਜੈਸਮੀਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੱਸ ਦਈਏ ਕਿ ਇਹ ਉਹੀ ਡਰੈੱਸ ਹੈ ਜੋ ਉਸ ਨੇ ਆਪਣੇ ਸੁਪਰਹਿੱਟ ਗਾਣੇ 'ਬੰਬ ਜੱਟ 'ਚ ਪਹਿਨੀ ਸੀ।
ਇਸ ਦੌਰਾਨ ਉਸ ਨੇ ਆਪਣੇ 7 ਸਾਲਾਂ ਦੇ ਸਫਰ ਨੂੰ ਵੀ ਯਾਦ ਕੀਤਾ ਅਤੇ ਗੱਲਾਂ ਗੱਲਾਂ 'ਚ ਫਿਰ ਤੋਂ ਗੈਰੀ ਸੰਧੂ 'ਤੇ ਤੰਜ ਕੱਸ ਗਈ। ਉਸ ਨੇ ਗੈਰੀ ਸੰਧੂ ਤੋਂ ਮਿਲੇ ਧੋਖੇ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਉਹੀ ਪੁਰਾਣਾ ਸਮਾਂ ਯਾਦ ਆ ਗਿਆ।
ਮੇਰੀ 7 ਸਾਲ ਪੁਰਾਣੀ ਡਰੈੱਸ। ਪ੍ਰਭੂ ਦਾ ਧੰਨਵਾਦ। ਮੇਰੀ ਜ਼ਿੰਦਗੀ ਦੇ ਪਿਛਲੇ 7 ਸਾਲ ਕਾਮਯਾਬੀ ਭਰੇ ਰਹੇ। ਮੈਨੂੰ ਪੂਰੀ ਦੁਨੀਆ 'ਚ ਪੰਜਾਬੀਆਂ ਤੋਂ ਬੇਹੱਦ ਪਿਆਰ ਮਿਲਿਆ। ਬਹੁਤ ਸਾਰੇ ਫੈਨਜ਼ ਕਮਾਏ। ਅਜਿਹੇ ਸਬਕ ਸਿੱਖੇ, ਜਿਨ੍ਹਾਂ ਨੇ ਮੇਰੇ ਕਿਰਦਾਰ ਨੂੰ ਹੋਰ ਮਜ਼ਬੂਤ ਬਣਾਇਆ।
ਕਈ ਧੋਖੇ ਖਾਧੇ, ਕਈ ਮਾੜੇ ਤਜਰਬੇ ਹਾਸਲ ਕੀਤੇ। ਕਈ ਇਮਾਨਦਾਰ ਲੋਕ ਮਿਲੇ। ਮੇਰੀ ਟੀਮ ਦਾ ਧੰਨਵਾਦ। ਮੇਰੀ ਮਾਂ ਦਾ ਮਾਣ, ਮੇਰੇ ਭੈਣ ਭਰਾਵਾਂ ਦੀ ਵਫਾਦਾਰੀ, ਉਹ ਦੋਸਤ ਜੋ ਮੇਰੇ ਮਾੜੇ ਟਾਈਮ 'ਚ ਮੇਰੇ ਨਾਲ ਡਟ ਕੇ ਖੜੇ ਰਹੇ। ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ। ਪਿਆਰੇ ਭਗਵਾਨ, ਪਲੀਜ਼ ਮੇਰੀ ਰੱਖਿਆ ਕਰੋ। ਮੈਂ ਫਿਰ ਤੋਂ ਤਿਆਰ ਹਾਂ।'
ਕਾਬਿਲੇਗ਼ੌਰ ਹੈ ਕਿ 2016-17 ਦੇ ਸਮੇਂ ਦੌਰਾਨ ਜੈਸਮੀਨ ਤੇ ਗੈਰੀ ਸੰਧੂ ਇੱਕ ਦੂਜੇ ਨੂੰ ਡੇਟ ਕਰਦੇ ਹੁੰਦੇ ਸੀ। ਪਰ ਕਿਸੇ ਕਾਰਨ ਦੋਵਾਂ ਦਾ ਰਿਸ਼ਤਾ ਟੁੱਟ ਗਿਆ। ਜੈਸਮੀਨ ਹਮੇਸ਼ਾ ਹੀ ਗੈਰੀ 'ਤੇ ਧੋਖਾ ਦੇਣ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਉਹ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੀ ਜਦੋਂ ਉਹ ਗੈਰੀ ;'ਤੇ ਤੰਜ ਨਾ ਕੱਸਦੀ ਹੋਵੇ।