Kaka Birthday: ਕਾਕਾ ਲਈ ਆਟੋ ਡਰਾਈਵਰ ਤੋਂ ਗਾਇਕ ਬਣਨ ਦਾ ਸਫਰ ਰਿਹਾ ਬੇਹੱਦ ਸੰਘਰਸ਼ ਭਰਿਆ, ਅੱਜ ਕਰੋੜਾਂ ਜਾਇਦਾਦ ਦਾ ਮਾਲਕ
ਪੰਜਾਬੀ ਸਿੰਗਰ ਕਾਕਾ ਅੱਜ ਯਾਨਿ 17 ਜਨਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਉਸ ਨੂੰ ਪੰਜਾਬੀ ਇੰਡਸਟਰੀ ਤੇ ਆਪਣੇ ਚਾਹੁਣ ਵਾਲਿਆਂ ਤੋਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ ।
Download ABP Live App and Watch All Latest Videos
View In Appਕਾਕਾ ਉਨ੍ਹਾਂ ਕਲਾਕਾਰਾਂ ਵਿੱਚੋਂ ਹੈ, ਜਿਸ ਨੇ ਆਪਣੇ ਟੈਲੇਂਟ ਤੇ ਖੁਦ ਦੇ ਬਲਬੂਤੇ ਤੇ ਪਛਾਣ ਬਣਾਈ ਹੈ। ਕਾਕਾ ਨੇ ਆਪਣੀ ਮੇਹਨਤ ਨਾਲ ਬਹੁਤ ਥੋੜ੍ਹੇ ਸਮੇਂ `ਚ ਹੀ ਪ੍ਰਸਿੱਧੀ ਹਾਸਲ ਕਰ ਲਈ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ 2019 `ਚ ਸ਼ੁਰੂ ਹੋਇਆ ਸੀ ।
ਥੋੜ੍ਹੇ ਸਮੇਂ ਵਿੱਚ ਹੀ ਕਾਕਾ ਨੂੰ ਨਾਮ ਤੇ ਸ਼ੋਹਰਤ ਹਾਸਲ ਹੋਈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਾਕਾ ਦੀ ਜ਼ਿੰਦਗੀ ਦੀ ਕਹਾਣੀ ਬਾਰੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ :
ਕਾਕਾ ਦਾ ਜਨਮ 17 ਜਨਵਰੀ 1993 ਨੂੰ ਪਟਿਆਲਾ ਦੇ ਪਿੰਡ ਚੰਦੂਮਾਜਰਾ ਵਿਖੇ ਹੋਇਆ ਸੀ। ਬਚਪਨ ਤੋਂ ਹੀ ਕਾਕਾ ਨੇ ਘਰ `ਚ ਪੈਸਿਆਂ ਦੀ ਤੰਗੀ ਦੇਖੀ ਸੀ। ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨਿ ਕਾਕਾ ਖੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ।
ਇਸ ਦੇ ਨਾਲ ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ `ਸੂਰਮਾ` 2019 `ਚ ਰਿਲੀਜ਼ ਹੋਇਆ। ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾ ਦਿਤਾ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਪੂਰ ਪਿਆਰ ਮਿਲਿਆ। ਇਸ ਤੋਂ ਬਾਅਦ ਕਾਕਾ ਦੇ `ਲਿਬਾਸ`, `ਤੀਜੀ ਸੀਟ`, `ਕੈਨੇਡਾ ਗੇੜੀ`, ਇਗਨੋਰ ਤੇ ਟੈਂਪਰੇਰੀ ਪਿਆਰ ਵਰਗੇ ਗਾਣੇ ਰਿਲੀਜ਼ ਹੋਏ। ਇਨ੍ਹਾਂ ਗਾਣਿਆਂ ਨੇ ਕਾਕਾ ਨੂੰ ਪੰਜਾਬੀ ਇੰਡਸਟਰੀ `ਚ ਦਿੱਗਜ ਗਾਇਕ ਵਜੋਂ ਸਥਾਪਤ ਕੀਤਾ।
ਇੱਕ ਰਿਪੋਰਟ ਮੁਤਾਬਕ ਕਾਕਾ ਦੀ ਕੁੱਲ ਜਾਇਦਾਦ 2 ਮਿਲੀਅਨ ਡਾਲਰ (ਅਮਰੀਕੀ) ਯਾਨਿ 15 ਕਰੋੜ ਰੁਪਏ ਹੈ। ਇਹ ਮੁਕਾਮ ਉਨ੍ਹਾਂ ਨੇ ਸਿਰਫ਼ 5 ਸਾਲਾਂ `ਚ ਹਾਸਲ ਕੀਤਾ ਹੈ।
ਕਾਕਾ ਕਹਿੰਦੇ ਹਨ ਕਿ ਉਨ੍ਹਾਂ ਦਾ ਰੰਗ ਸਾਂਵਲਾ ਹੈ। ਇਸ ਕਰਕੇ ਕੁੜੀਆਂ ਨੂੂੰ ਉਨ੍ਹਾਂ ਤੋਂ ਦਿੱਕਤ ਹੈ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ `ਚ ਧੋਖਾ ਮਿਲਿਆ। ਉਸ ਤੋਂ ਬਾਅਦ ਤੋਂ ਹੀ ਕਾਕਾ ਕੁੜੀਆਂ ਤੇ ਵਿਸ਼ਵਾਸ ਨਹੀਂ ਕਰਦੇ। ਇਸ ਦਾ ਪਤਾ ਕਾਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ।
ਕਾਕਾ ਫ਼ਿਟਨੈੱਸ ਫ਼ਰੀਕ ਹਨ। ਉਹ ਇੱਕ ਦਿਨ ਵੀ ਜਿੰਮ ਜਾਏ ਬਗ਼ੈਰ ਨਹੀਂ ਰਹਿ ਸਕਦੇ। ਇਸ ਦੇ ਨਾਲ ਨਾਲ ਉਹ ਸ਼ਾਕਾਹਾਰੀ ਖੁਰਾਕ ਖਾਣਾ ਪਸੰਦ ਕਰਦੇ ਹਨ। ਯਾਨਿ ਕਿ ਕਾਕਾ ਮਾਂਸ ਮੱਛੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਪਰ ਕਾਕਾ ਸ਼ਰਾਬ ਤੇ ਸਿਗਰਟ ਦਾ ਸੇਵਨ ਜ਼ਰੂਰ ਕਰਦੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਕਾਕੇ ਨੇ ਆਪਣੇ ਜਨਮਦਿਨ ਮੌਕੇ ਨਵੀਂ ਈਪੀ 'ਬਿੱਲੋ ਕਹਿੰਦੀ' ਰਿਲੀਜ਼ ਕੀਤੀ ਹੈ। ਇਸ ਈਪੀ 'ਚ ਕੁੱਲ 4 ਗਾਣੇ ਹਨ। ਇਹ ਸਾਰੇ ਹੀ ਗਾਣੇ ਬੇਹੱਦ ਖੂਬਸੂਰਤ ਹਨ।