Karan Aujla: 9 ਸਾਲ ਦੀ ਉਮਰ 'ਚ ਮਾਪਿਆਂ ਦੀ ਮੌਤ, ਭੈਣਾਂ ਨੇ ਕੀਤੀ ਪਰਵਰਿਸ਼, ਅੱਜ 100 ਕਰੋੜ ਜਾਇਦਾਦ ਦਾ ਮਾਲਕ ਹੈ ਕਰਨ ਔਜਲਾ
ਪੰਜਾਬੀ ਸਿੰਗਰ ਕਰਨ ਔਜਲਾ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ। ਉਸ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਲਗਜ਼ਰੀ ਲਾਈਫਸਟਾਈਲ ਬਾਰੇ
Download ABP Live App and Watch All Latest Videos
View In Appਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ।
ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ।
ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸੀ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ `ਚ ਸਿੰਗਰ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ। ਉਹ ਕੈਨੇਡਾ ਦੇ ਟੋਰਾਂਟੋ `ਚ ਦੀਪ ਜੰਡੂ ਨਾਲ ਆਪਣੇ ਸਟੂਡੀਓ `ਚ ਕੰਮ ਕਰਦੇ ਰਹੇ। ਹਾਲਾਂਕਿ ਇਸ ਦੌਰਾਨ ਔਜਲਾ ਨੇ ਗਾਇਕੀ ਤਾਂ ਨਹੀਂ ਕੀਤੀ, ਪਰ ਗੀਤਕਾਰ ਵਜੋਂ ਐਕਟਿਵ ਰਹੇ। ਉਨ੍ਹਾਂ ਨੇ ਗਿੱਲ ਮੰਗਤ, ਜੈਜ਼ੀ ਬੀ, ਗਗਨ ਕੋਕਰੀ, ਸੁੱਖੀ ਤੇ ਬੋਹੇਮੀਆ ਲਈ ਹਿੱਟ ਗੀਤ ਲਿਖੇ।
2016 `ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ। ਉਹ ਗਾਣਿਆਂ `ਚ ਰੈਪ ਕਰਦੇ ਸੀ। ਉਨ੍ਹਾਂ ਦੀ ਰੈਪ ਗਾਇਕੀ ਨੂੰ ਕਾਫ਼ੀ ਪਸੰਦ ਕੀਤਾ ਜਾਣ ਲੱਗ ਪਿਆ। ਇਸ ਤੋਂ ਬਾਅਦ 2018 `ਚ ਔਜਲਾ ਨੇ `ਡੋਂਟ ਵਰੀ` ਗਾਣਾ ਗਾਇਆ।
ਲਗਾਤਾਰ ਮਿਲ ਰਹੀਆਂ ਨਾਕਾਮਯਾਬੀਆਂ ਕਰਨ ਦਾ ਹੌਸਲਾ ਨਹੀਂ ਤੋੜ ਸਕੀਆਂ। ਇਸ ਤੋਂ ਬਾਅਦ ਕਰਨ ਨੇ ਨਵਾਂ ਗਾਣਾ 'ਡੋਂਟ ਵਰੀ' ਕੱਢਿਆ, ਜੋ ਕਿ ਜ਼ਬਰਦਸਤ ਹਿੱਟ ਰਿਹਾ। ਇਸ ਤੋਂ ਬਾਅਦ ਗਾਇਕ ਨੇ ਕਦੇ ਪਿੱਛੇ ਮੁੜ ਨਹੀਂ ਦੇਖਿਆ।
ਇੱਕ ਰਿਪੋਰਟ ਮੁਤਾਬਕ ਕਰਨ ਔਜਲਾ ਬੇਹੱਦ ਲਗਜ਼ਰੀ ਲਾਈਫ ਜਿਉਣ ਦਾ ਸ਼ੌਕੀਨ ਹੈ। ਉਹ ਆਪਣੀ ਖੁਦ ਦੀ ਮੇਹਨਤ ਸਦਕਾ ਅੱਜ 13 ਮਿਲੀਅਨ ਡਾਲਰ ਯਾਨਿ 108 ਕਰੋੜ ਜਾਇਦਾਦ ਦਾ ਮਾਲਕ ਹੈ।
ਕਰਨ ਨੇ ਪਿਛਲੇ ਸਾਲ ਦੁਬਈ 'ਚ ਆਪਣਾ ਘਰ ਖਰੀਦਿਆ ਸੀ। ਇਸ ਘਰ ਦੀ ਕੀਮਤ ਕਰੋੜਾਂ 'ਚ ਸੀ। ਇਸ ਤੋਂ ਇਲਾਵਾ ਕਰਨ ਦੇ ਕਾਰ ਕਲੈਸ਼ਕਨ 'ਚ ਦੋ ਰੋਲਜ਼ ਰਾਇਸ ਕਾਰਾਂ ਹਨ। ਇਸ ਤੋਂ ਇਲਾਵਾ ਉਸ ਕੋਲ ਲੈਂਬੋਰਗਿਨੀ ਤੇ ਮਰਸਡੀਜ਼ ਵਰਗੀਆ ਕਾਰਾਂ ਵੀ ਹਨ।
ਦੱਸ ਦਈਏ ਕਿ ਕਰਨ ਔਜਲਾ ਇੱਕ ਗੀਤ ਲਈ 8-10 ਲੱਖ ਰੁਪਏ ਫੀਸ ਚਾਰਜ ਕਰਦਾ ਹੈ। ਕਰਨ ਦੀ ਸਾਲਾਨਾ ਕਮਾਈ 1 ਮਿਲੀਅਨ ਡਾਲਰ ਯਾਨਿ ਸਾਢੇ 8 ਕਰੋੜ ਰੁਪਏ ਹੈ। ਉਸ ਦੀ ਮਹੀਨੇ ਦੀ ਕਮਾਈ 83 ਲੱਖ ਰੁਪਏ ਦੱਸੀ ਜਾਂਦੀ ਹੈ।