Kaur B: ਪੰਜਾਬੀ ਗਾਇਕਾ ਕੌਰ ਬੀ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਪਿਤਾ 'ਤੇ ਰੱਜ ਕੇ ਪਿਆਰ ਲੁਟਾਉਂਦੀ ਨਜ਼ਰ ਆਈ ਗਾਇਕਾ
ਰ ਬੀ ਪੰਜਾਬੀ ਇੰਡਸਟਰੀ ਦੀ ਸਟਾਰ ਗਾਇਕਾ ਹੈ। ਉਸ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਗਾਇਕਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।
Download ABP Live App and Watch All Latest Videos
View In Appਉਸ ਨੂੰ ਮਿਲੀਅਨਜ਼ ਦੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
13 ਜਨਵਰੀ ਨੂੰ ਕੌਰ ਬੀ ਨੇ ਆਪਣੇ ਪਿਤਾ ਦਾ ਜਨਮਦਿਨ ਮਨਾਇਆ। ਇਸ ਮੌਕੇ ਗਾਇਕਾ ਨੇ ਆਪਣੇ ਪਿਤਾ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਹੀ ਪਿਆਰ ਭਰੇ ਅੰਦਾਜ਼ ਨਾਲ ਜਨਮਦਿਨ ਦੀ ਵਧਾਈ ਦਿੱਤੀ।
ਗਾਇਕਾ ਨੇ ਆਪਣੇ ਪਿਤਾ ਨਾਲ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਸ਼ੇਅਰ ਕਰਦਿਆਂ ਉਸ ਨੇ ਬਹੁਤ ਹੀ ਪਿਆਰੀ ਕੈਪਸ਼ਨ ਵੀ ਲਿਖੀ।
ਉਸ ਨੇ ਕਿਹਾ, 'ਸਿਰ ਝੁਕਦਾ ਤੇਰੀ ਮੇਹਨਤ ਅੱਗੇ ਬਾਪੂ ਤੇਰੀ ਉਮਰ ਹੋਏ ਵੱਡੀ....ਆਪ ਤੂੰ ਪਾਏ ਪੁਰਾਣੇ ਕੁੜਤੇ ਸਾਡੀ ਟੋਹਰ 'ਚ ਕਸਰ ਨਾ ਛੱਡੀ... ਜਨਮਦਿਨ ਮੁਬਾਰਕ ਸਰਦਾਰ ਸਾਬ੍ਹ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰਨ ਸਭਦੀ ਜਾਨ ਦੀਆਂ। ਲਵ ਯੂ ਬਾਪੂ।'
ਕਾਬਿਲੇਗ਼ੌਰ ਹੈ ਕਿ ਕੌਰ ਬੀ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ 'ਚੋਂ ਇੱਕ ਹੈ।
ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਅਜਿਹੇ ਯਾਦਗਾਰੀ ਗਾਣੇ ਦਿੱਤੇ ਹਨ, ਜੋ ਵਿਆਹਾਂ ਤੇ ਪਾਰਟੀਆਂ 'ਚ ਹਮੇਸ਼ਾ ਸੁਣੇ ਜਾਂਦੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਕੌਰ ਬੀ ਦਾ ਗਾਣਾ 'ਸ਼ਿੰਗਾਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਉਸ ਦੇ ਇਸ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।